ਭਾਰਤ ਦੀ ਹਰ ਰਸੋਈ ਵਿੱਚ ਕਾਲੀ ਜਾਂ ਮੋਟੀ ਇਲਾਇਚੀ ਮਸਾਲੇ ਵੱਜੋਂ ਜ਼ਰੂਰ ਇਸਤੇਮਾਲ ਕੀਤੀ ਜਾਂਦੀ ਹੈ। ਜੋ ਸਿਹਤ ਲਈ ਵੀ ਬਹੁਤ ਫਾਇਦੇਮੰਦ ਸਾਬਿਤ ਹੁੰਦੀ ਹੈ। ਆਓ ਅਸੀਂ ਤੁਹਾਨੂੰ ਦੱਸ ਦੇਈਏ ਕਿ ਮੋਟੀ ਇਲਾਇਚੀ ਇੱਕ ਔਸ਼ਧੀ ਵਜੋਂ ਵੀ ਵਰਤੀ ਜਾਂਦੀ ਹੈ। ਮਾਹਿਰਾਂ ਦੇ ਅਨੁਸਾਰ ਰੋਜ਼ਾਨਾ ਮੋਟੀ ਇਲਾਇਚੀ ਖਾਣੇ ਵਿੱਚ ਸ਼ਾਮਿਲ ਕਰਨ ਨਾਲ ਸਰੀਰ ਕਈ ਬਿਮਾਰੀਆਂ ਤੋਂ ਮੁਕਤ ਰਹਿੰਦਾ ਹੈ। ਆਓ ਜਾਣਦੇ ਹਾਂ ਕਿਵੇਂ ਕਾਲੀ ਇਲਾਇਚੀ ਸਿਹਤ ਲਈ ਲਾਭਕਾਰੀ ਹੈ-
ਐਸੀਡਿਟੀ ਨੂੰ ਦੂਰ ਕਰੇ – ਅਕਸਰ ਐਸੀਡਿਟੀ ਦੀ ਸਮੱਸਿਆ ਬਹੁਤ ਜ਼ਿਆਦਾ ਤੇਲਯੁਕਤ ਭੋਜਨ ਖਾਣ ਨਾਲ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਮੋਟੀ ਇਲਾਇਚੀ ਨੂੰ ਡਾਇਟ ‘ਚ ਸ਼ਾਮਿਲ ਕਰ ਸਕਦੇ ਹੋ। ਤੁਸੀਂ ਖਾਣੇ ਵਿੱਚ ਕਿਸੇ ਵੀ ਤਰ੍ਹਾਂ ਮੋਟੀ ਇਲਾਇਚੀ ਦੀ ਵਰਤੋਂ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੀ ਐਸੀਡਿਟੀ ਦੀ ਸਮੱਸਿਆ ਆਸਾਨੀ ਨਾਲ ਦੂਰ ਹੋ ਸਕਦੀ ਹੈ।
ਚਮੜੀ ਲਈ ਬਹੁਤ ਲਾਭਕਾਰੀ – ਸੁੰਦਰ ਚਮੜੀ ਪ੍ਰਾਪਤ ਕਰਨ ਲਈ ਮੋਟੀ ਇਲਾਇਚੀ ਬਹੁਤ ਫਾਇਦੇਮੰਦ ਹੈ। ਇਸ ਵਿੱਚ ਮੌਜੂਦ ਐਂਟੀ ਆਕਸੀਡੈਂਟਸ, ਵਿਟਾਮਿਨ-ਸੀ ਅਤੇ ਖਣਿਜ ਪੋਟਾਸ਼ੀਅਮ ਤੁਹਾਡੀ ਚਮੜੀ ਦੇ ਖੂਨ ਦੇ ਦੌਰੇ ਨੂੰ ਬਿਹਤਰ ਬਣਾਉਂਦੇ ਹਨ ਅਤੇ ਇਸ ਦੀ ਚਮਕ ਵਧਾਉਣ ਦੇ ਨਾਲ-ਨਾਲ ਇਸ ਨੂੰ ਜਵਾਨ ਰੱਖਦੇ ਹਨ।
ਗੈਸ ਦੀ ਸਮੱਸਿਆ ਦਾ ਹੱਲ – ਮੋਟੀ ਇਲਾਇਚੀ ਪੇਟ ਵਿੱਚ ਮੌਜੂਦ ਗੈਸ ਦੀ ਸਮੱਸਿਆ ਨੂੰ ਦੂਰ ਕਰਨ ‘ਚ ਬਹੁਤ ਮਦਦਗਾਰ ਹੈ। ਮੋਟੀ ਇਲਾਇਚੀ ਵਿੱਚ ਕਾਰਮਿਨੇਟਿਵ ਨਾਂ ਦਾ ਗੁਣ ਪਾਇਆ ਜਾਂਦਾ ਹੈ, ਜਿਸ ਨਾਲ ਭੁੱਖ ਨਾ ਲੱਗਣ ਦੀ ਸਮੱਸਿਆ ਦੂਰ ਹੁੰਦੀ ਹੈ। ਦੂਜੇ ਪਾਸੇ, ਜੇ ਤੁਸੀਂ ਆਪਣੀ ਖੁਰਾਕ ਵਿੱਚ ਮੋਟੀ ਇਲਾਇਚੀ ਦਾ ਸੇਵਨ ਕਰਦੇ ਹੋ, ਤਾਂ ਤੁਸੀਂ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾ ਸਕੋਗੇ।
ਦੰਦਾਂ ਦੀ ਇਨਫੈਕਸ਼ਨ ਦੂਰ ਕਰੇ – ਮੋਟੀ ਇਲਾਇਚੀ ਸਰੀਰ ਵਿੱਚ ਕਈ ਤਰੀਕਿਆਂ ਨਾਲ ਫ਼ਾਇਦੇਮੰਦ ਹੈ। ਪੇਟ ਦੀਆਂ ਸਮੱਸਿਆਵਾਂ ਤੋਂ ਇਲਾਵਾ, ਮੋਟੀ ਇਲਾਇਚੀ ਦੰਦਾਂ ਦੀ ਇਨਫੈਕਸ਼ਨ, ਮਸੂੜਿਆਂ ਦੀ ਇਨਫੈਕਸ਼ਨ ਅਤੇ ਮੂੰਹ ਦੀ ਬਦਬੂ ਨੂੰ ਦੂਰ ਕਰਨ ਵਿੱਚ ਵੀ ਸਹਾਇਤਾ ਕਰਦੀ ਹੈ।
ਫੇਫੜਿਆਂ ਦੇ ਖੂਨ ਦੇ ਦੌਰੇ ਨੂੰ ਸਹੀ ਕਰੇ- ਫੇਫੜਿਆਂ ਦੇ ਖੂਨ ਦੇ ਦੌਰੇ ਨੂੰ ਬਿਹਤਰ ਬਣਾਉਣ ਲਈ ਮੋਟੀ ਇਲਾਇਚੀ ਬਹੁਤ ਫਾਇਦੇਮੰਦ ਹੈ। ਕਾਲੀ ਇਲਾਇਚੀ ਦਮਾ ਅਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਿੰਦੀ ਹੈ। ਜੇ ਤੁਹਾਨੂੰ ਸਾਹ ਸੰਬੰਧੀ ਸਮੱਸਿਆ ਹੈ ਤਾਂ ਮੋਟੀ ਇਲਾਇਚੀ ਨੂੰ ਆਪਣੀ ਡਾਇਟ ਵਿੱਚ ਸ਼ਾਮਿਲ ਕਰੋ। ਦੱਸ ਦੇਈਏ ਕਿ ਮੋਟੀ ਇਲਾਇਚੀ ਬਹੁਤ ਗਰਮ ਹੁੰਦੀ, ਜੇ ਤੁਸੀਂ ਸਰਦੀ-ਜ਼ੁਕਾਮ ਹੋਣ ‘ਤੇ ਇਸ ਦੀ ਵਰਤੋਂ ਕਰਦੇ ਹੋ, ਤਾਂ ਜਲਦੀ ਹੀ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਮਿਲੇਗੀ।