ਸਬਜ਼ੀਆਂ ਸਰੀਰ ‘ਚ ਪ੍ਰੋਟੀਨਾਂ ਤੇ ਵਿਟਾਮਿਨਾਂ ਦੀ ਕਮੀ ਨੂੰ ਪੂਰਾ ਕਰਦੀਆਂ ਹਨ। ਇਨ੍ਹਾਂ ਸਬਜ਼ੀਆਂ ‘ਚ ਅਰਬੀ ਨੂੰ ਬਹੁਤ ਹੀ ਸਿਹਤਮੰਦ ਸਬਜ਼ੀ ਮੰਨਿਆ ਜਾਂਦਾ ਹੈ। ਹਰ ਕੋਈ ਇਸ ਨੂੰ ਆਪਣੇ ਤਰੀਕੇ ਨਾਲ ਬਣਾਉਂਦਾ ਅਤੇ ਖਾਂਦਾ ਹੈ। ਅਰਬੀ ਦੇ ਪੱਤੇ ਸੁਆਦੀ ਹੋਣ ਦੇ ਨਾਲ-ਨਾਲ ਸਿਹਤ ਲਈ ਬਹੁਤ ਫਾਇਦੇਮੰਦ ਵੀ ਹੁੰਦੇ ਹਨ। ਵਿਟਾਮਿਨ-ਏ, ਵਿਟਾਮਿਨ-ਬੀ, ਵਿਟਾਮਿਨ-ਸੀ, ਕੈਲਸ਼ੀਅਮ, ਪੋਟਾਸ਼ੀਅਮ ਤੇ ਐਂਟੀਆਕਸੀਡੈਂਟ ਨਾਲ ਭਰਪੂਰ ਅਰਬੀ ਦੇ ਪੱਤੇ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਕਾਰਗਰ ਹਨ।
ਇਨ੍ਹਾਂ ਸਿਹਤਮੰਦ ਪੱਤਿਆਂ ਤੋਂ ਰਾਇਤਾ ਅਤੇ ਦਾਲ ਵਰਗੇ ਵੱਖ-ਵੱਖ ਪਕਵਾਨ ਤਿਆਰ ਕੀਤੇ ਜਾਂਦੇ ਹਨ। ਅਰਬੀ ਦੇ ਪੱਤਿਆਂ ਦਾ ਸੇਵਨ ਨਾ ਸਿਰਫ਼ ਭੋਜਨ ਦਾ ਸਵਾਦ ਵਧਾ ਸਕਦਾ ਹੈ ਬਲਕਿ ਇਹ ਤੁਹਾਡੀ ਸਿਹਤ ਨੂੰ ਵੀ ਵਧੀਆ ਬਣਾ ਸਕਦਾ ਹੈ, ਆਓ ਜਾਣਦੇ ਹਾਂ ਅਰਬੀ ਦੇ ਪੱਤਿਆਂ ਦੇ ਫਾਇਦਿਆਂ ਬਾਰੇ।
ਅੱਖਾਂ ਦੀ ਰੌਸ਼ਨੀ ਵਧਾਏ
ਵਿਟਾਮਿਨ ਏ ਨਾਲ ਭਰਪੂਰ ਹੋਣ ਕਾਰਨ ਅਰਬੀ ਦੇ ਪੱਤੇ ਅੱਖਾਂ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ ਦੀ ਵਰਤੋਂ ਨਾ ਸਿਰਫ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਦੀ ਹੈ ਸਗੋਂ ਇਸ ਨਾਲ ਅੱਖਾਂ ਦੀ ਮਾਸਪੇਸ਼ੀਆਂ ਵੀ ਮਜ਼ਬੂਤ ਹੋ ਜਾਂਦੀਆਂ ਹਨ।
ਜੋੜਾਂ ਦੇ ਦਰਦ ਨੂੰ ਦੂਰ ਕਰੇ
ਹਫਤੇ ‘ਚ ਘੱਟ ਤੋਂ ਘੱਟ 2 ਵਾਰ ਇਸ ਦੀ ਸਬਜ਼ੀ ਜਾਂ ਕਾੜ੍ਹਾ ਬਣਾ ਕੇ ਪੀਣ ਨਾਲ ਜੋੜਾਂ ਦਾ ਦਰਦ ਗਾਇਬ ਹੋ ਜਾਵੇਗਾ।
ਕੰਟਰੋਲ ‘ਚ ਰਹਿੰਦਾ ਹੈ ਬਲੱਡ ਪ੍ਰੈਸ਼ਰ
ਇਸ ਦੇ ਪੱਤਿਆਂ ‘ਚ ਸੋਡੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ ਵਰਗੇ ਤੱਤ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ। ਇਸ ਦੀ ਵਰਤੋਂ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ।
ਕੈਂਸਰ ਤੋਂ ਬਚਾਅ
ਜੇਕਰ ਨਿਯਮਿਤ ਰੂਪ ‘ਚ ਅਰਬੀ ਦੇ ਪੱਤਿਆਂ ਨਾਲ ਬਣੇ ਪਕਵਾਨਾਂ ਦੀ ਵਰਤੋਂ ਕੀਤੀ ਜਾਵੇ ਤਾਂ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਤੋਂ ਬਚਾਅ ‘ਚ ਮਦਦ ਮਿਲਦੀ ਹੈ।