ਪੁਲਿਸ ਨੇ ਇੱਕ 24 ਸਾਲਾ ਹਾਕਸ ਬੇ ਰਗਬੀ ਖਿਡਾਰੀ ਨੂੰ ਲਿਮਟ ਤੋਂ ਜ਼ਿਆਦਾ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਹਾਕਸ ਬੇ ਰਗਬੀ ਯੂਨੀਅਨ ਦੇ ਮੁੱਖ ਕਾਰਜਕਾਰੀ ਜੇ ਕੈਂਪਬੈਲ ਨੇ ਇੱਕ ਚੈੱਨਲ ਨੂੰ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਹਾਕਸ ਬੇ ਦਾ ਰਗਬੀ ਖਿਡਾਰੀ ਸੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਐਤਵਾਰ ਤੜਕੇ 3.35 ਵਜੇ ਦੱਸਿਆ ਗਿਆ ਕਿ ਹੰਟਰ ਡਰਾਈਵ ‘ਤੇ ਇੱਕ ਕਾਰ ਵਾੜ ਨਾਲ ਟਕਰਾ ਗਈ ਹੈ। ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਹੈ ਅਤੇ ਪੁਲਿਸ ਘਟਨਾ ਦੇ ਸਬੰਧ ਵਿੱਚ ਡਰਾਈਵਿੰਗ ਦੇ ਹੋਰ ਦੋਸ਼ਾਂ ‘ਤੇ ਵਿਚਾਰ ਕਰ ਰਹੀ ਹੈ।
