ਹਾਕਸ ਬੇਅ ਦੀਆਂ ਰੇਲਵੇ ਲਾਈਨਾਂ ਚੱਕਰਵਾਤ ਗੈਬਰੀਏਲ ਕਾਰਨ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ,ਹੁਣ ਜਿਨ੍ਹਾਂ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ, ਪਰ ਸਵਾਲ ਇਹ ਹਨ ਕਿ ਰੇਲਗੱਡੀਆਂ ਦੁਬਾਰਾ ਕਦੋਂ ਚੱਲਣਗੀਆਂ। ਅਧਿਕਾਰੀਆਂ ਨੂੰ ਹੁਣ ਡਰ ਹੈ ਕਿ ਸ਼ਿਪਿੰਗ ਮਾਲ ਵਿੱਚ ਦੇਰੀ ਦਾ ਅਸਰ ਸਥਾਨਕ ਕਾਰੋਬਾਰਾਂ ‘ਤੇ ਪਵੇਗਾ। ਨੇਪੀਅਰ ਅਤੇ ਹੇਸਟਿੰਗਜ਼ ਨੂੰ ਜੋੜਨ ਵਾਲਾ ਮੁੱਖ ਮਾਲ ਲਿੰਕ ਤੂਫ਼ਾਨ ਗੈਬਰੀਏਲ ਕਾਰਨ ਘੱਟੋ-ਘੱਟ ਛੇ ਮਹੀਨਿਆਂ ਲਈ ਬੰਦ ਰਹੇਗਾ।
ਇਸ ਦੌਰਾਨ, ਹੋਰ ਉੱਤਰ ਵੱਲ, ਨੇਪੀਅਰ ਤੋਂ ਵੈਰੋਆ ਤੱਕ ਅਜੇ ਵੀ ਮੁਰੰਮਤ ਦੀ ਸਮਾਂ-ਰੇਖਾ ਦੀ ਘਾਟ ਹੈ। ਨੇਪੀਅਰ ਤੋਂ ਵੈਰੋਆ ਲਾਈਨ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ, ਜਿਸ ਵਿੱਚ 150 ਥਾਵਾਂ ਨੁਕਸਾਨੀਆਂ ਗਈਆਂ ਹਨ।