ਰੋਜ਼ੀ ਰੋਟੀ ਖਾਤਿਰ ਵਿਦੇਸ਼ਾ ਜਾ ਵੱਸੇ ਪੰਜਾਬੀਆਂ ਦੀ ਦੂਜੀ ਪੀੜ੍ਹੀ ਹਰ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰ ਰਹੀ ਹੈ। ਭਾਵੇਂ ਭਾਰਤ ਹੋਵੇ ਜਾ ਭਾਰਤ ਤੋਂ ਬਾਹਰ ਦੀ ਗੱਲ ਹਰ ਖੇਤਰ ਦੇ ਵਿੱਚ ਪੰਜਾਬੀਆਂ ਨੇ ਆਪਣਾ ਨਾਮ ਚਮਕਾਇਆ ਹੈ। ਜੇਕਰ ਦੁਨੀਆ ਦੇ ਅਮਰੀਕਾ, ਕੈਨੇਡਾ, ਇੰਗਲੈਂਡ ਜਾ ਨਿਊਜ਼ੀਲੈਂਡ ਆਦਿ ਵਰਗੇ ਵੱਡੇ ਦੇਸ਼ਾ ਦੀ ਗੱਲ ਕੀਤੀ ਜਾਵੇ ਤਾਂ ਹਰ ਦੇਸ਼ ਵਿੱਚ ਪੰਜਾਬੀ ਪ੍ਰਮੁੱਖ ਅਹੁਦਿਆਂ ‘ਤੇ ਹਨ। ਜਿਨ੍ਹਾਂ ਦੀ ਪੂਰੀ ਦੁਨੀਆ ਦੇ ਵਿੱਚ ਚਰਚਾ ਕੀਤੀ ਜਾਂਦੀ ਹੈ। ਜੇਕਰ ਖੇਡਾਂ ਦੇ ਖੇਤਰ ਦੀ ਗੱਲ ਕਰੀਏ ਤਾਂ ਇੱਥੇ ਵੀ ਪੰਜਾਬੀਆਂ ਨੇ ਵੱਡੀਆ ਮੱਲਾਂ ਮਾਰੀਆ ਨੇ। ਅਸੀਂ ਵੀ ਅੱਜ ਇੱਕ ਪ੍ਰਤਿਭਾਸ਼ਾਲੀ ਪੰਜਾਬਣ ਦੀ ਗੱਲ ਕਰਨ ਜਾ ਰਹੇ ਹਾਂ ਜੋ ਕਈ ਨੌਜਵਾਨਾਂ ਲਈ ਪ੍ਰੇਰਣਾਸ੍ਰੋਤ ਹੈ। ਦਰਅਸਲ ਅਸੀਂ ਗੱਲ ਕਰ ਰਹੇ ਹਾਂ ਮੈਲਬਰਨ ਦੀ ਪ੍ਰਤਿਭਾਸ਼ਾਲੀ ਕ੍ਰਿਕੇਟ ਖਿਡਾਰਨ ਹਸਰਤ ਗਿੱਲ ਦੀ ਜੋ ਆਸਟ੍ਰੇਲੀਆਈ ਮਹਿਲਾ ਅੰਡਰ-19 ਟੀਮ ਦਾ ਹਿੱਸਾ ਹੈ।
ਸ਼੍ਰੀਲੰਕਾ ਦੇ ਦੌਰੇ ਦੌਰਾਨ ਆਪਣੇ ਪਲੇਠੇ ਅੰਤਰਾਸ਼ਟਰੀ ਟੂਰਨਾਮੈਂਟ ‘ਚ ਹਸਰਤ ਨੇਪਣੀ ਖੇਡ ਨਾਲ ਕਾਫੀ ਪ੍ਰਭਾਵਿਤ ਕੀਤਾ ਸੀ। ਇਹ 18 ਸਾਲਾ ਆਲ-ਰਾਉਂਡਰ ਪੰਜਾਬਣ ਆਪਣੀ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੋਵਾਂ ਦੇ ਜੌਹਰ ਵਿਖਾਉਂਦੀ ਹੈ। ਉੱਥੇ ਇਸ ਪ੍ਰਾਪਤੀ ਰਾਹੀਂ ਹਸਰਤ ਦਾ ਆਸਟ੍ਰੇਲੀਆ ਦੀ ਰਾਸ਼ਟਰੀ ਕ੍ਰਿਕੇਟ ਟੀਮ ਵਿੱਚ ਪੈਰ ਧਰਨ ਦਾ ਸੁਪਨਾ ਵੀ ਸਾਕਾਰ ਹੋਇਆ ਹੈ। ਵਿਕਟੋਰੀਆ ਦੀ ਅੰਡਰ 15, ਅੰਡਰ 16 ਦੀ ਕਪਤਾਨ ਰਹਿ ਚੁੱਕੀ ਹਸਰਤ ਤੋਂ ਖੇਡ ਪ੍ਰੇਮੀਆਂ ਨੂੰ ਕਾਫੀ ਉਮੀਦਾਂ ਹਨ। ਹਸਰਤ ਗਿੱਲ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਨਾਲ ਸਬੰਧਿਤ ਹੈ। ਦੱਸ ਦੇਈਏ ਕਿ ਹਸਰਤ ਨੂੰ ਖੁਸ਼ੀ ਹੈ ਕਿ ਉਹ 2 ਵੱਖੋ-ਵੱਖ ਮੁਲਕਾਂ ਦੇ ਕਲਚਰ ਨੂੰ ਇਸ ਖੇਡ ਰਾਂਹੀ ਪ੍ਰਦਰਸ਼ਿਤ ਕਰਨ ਦਾ ਮਾਣ ਹਾਸਿਲ ਕਰ ਰਹੀ ਹੈ ਤੇ ਇਨ੍ਹਾਂ ਹੀ ਨਹੀਂ ਹਸਰਤ ਵਾਂਗ ਬਹੁਤ ਕੁੜੀਆਂ ਕ੍ਰਿਕੇਟ ਖੇਡਣ ਲਈ ਪ੍ਰੇਰਿਤ ਹੋ ਰਹੀਆਂ ਹਨ।