ਸੁਪਰੀਮ ਸਿੱਖ ਸੁਸਾਇਟੀ ਦੇ ਸਾਬਕਾ ਪ੍ਰਧਾਨ ਹਰਮੇਸ਼ ਸਿੰਘ ਸਾਹਦੜਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਵੱਡੇ ਭਰਾ ਹਰਦਿਆਲ ਸਿੰਘ ਸਾਹਦੜਾ ਦਾ ਦਿਹਾਂਤ ਹੋ ਗਿਆ। ਦੱਸ ਦੇਈਏ ਕਿ ਉਨ੍ਹਾਂ ਦੇ ਵੱਡੇ ਭਰਾ ਹਰਦਿਆਲ ਸਿੰਘ ਸਾਹਦੜਾ ਸ਼ਨੀਵਾਰ ਨੂੰ ਅਕਾਲ ਚਲਾਣਾ ਕਰ ਗਏ ਸਨ। ਸਾਬਕਾ ਫੌਜੀ ਹਰਦਿਆਲ ਸਿੰਘ ਸਾਹਦੜਾ ਦੀ ਉਮਰ 70 ਸਾਲ ਸੀ। ਦਰਅਸਲ ਹਰਦਿਆਲ ਸਿੰਘ ਸਾਹਦੜਾ ਕੁੱਝ ਦਿਨਾਂ ਤੋ ਬਿਮਾਰ ਸਨ ਅਤੇ ਕੁੱਝ ਸਮਾਂ ਪਹਿਲਾ ਹੀ ਨਿਊਜ਼ੀਲੈਂਡ ਤੋਂ ਭਾਰਤ ਪਰਤੇ ਸੀ। ਇਸ ਤੋਂ ਇਲਾਵਾ ਹਰਮੇਸ਼ ਸਿੰਘ ਸਾਹਦੜਾ ਵੀ ਇਸੇ ਮੰਗਲਵਾਰ ਭਾਰਤ ਗਏ ਸਨ ਅਤੇ ਵੀਰਵਾਰ ਨੂੰ ਹੀ ਆਪਣੇ ਭਰਾ ਕੋਲ ਪਹੁੰਚੇ ਸਨ ।
ਉਨ੍ਹਾਂ ਨੇ ਆਖਿਰੀ ਮਿਲਣੀ ਕੱਲ ਹੀ ਕੀਤੀ ਸੀ। ਹਰਮੇਸ਼ ਸਿੰਘ ਦੇ ਦੋ ਭਰਾ ਪਿਆਰਾ ਸਿੰਘ ਅਤੇ ਰਣਜੀਤ ਸਿੰਘ ਵੀ ਇੰਡੀਆ ‘ਚ ਹੀ ਹਨ । ਦੱਸ ਦੇਈਏ ਕਿ ਹਰਦਿਆਲ ਸਿੰਘ ਸਾਹਦੜਾ ਦਾ ਪੁੱਤਰ ਕੁਲਵਿੰਦਰ ਸਿੰਘ ਅਤੇ ਬੇਟੀ ਸੁਖਵਿੰਦਰ ਕੌਰ ਨਿਊਜੀਲੈਡ ‘ਚ ਹੀ ਰਹਿ ਰਹੇ ਹਨ । ਇਸ ਦੁੱਖ ਦੀ ਘੜੀ ‘ਚ ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਡ ਦੀ ਸਾਰੀ ਟੀਮ ਵਲੋ ਪਰਿਵਾਰ ਨਾਲ ਹਮਦਰਦੀ ਜਤਾਈ ਗਈ ਹੈ ਅਤੇ ਪਰਮਾਤਮਾ ਅੱਗੇ ਵਿੱਛੜੀ ਰੂਹ ਨੂੰ ਸਦੀਵੀ ਸ਼ਾਤੀ ਬਖਸ਼ਣ ਲਈ ਅਰਦਾਸ ਕੀਤੀ ਗਈ ਹੈ।