ਮਹਿਲਾ ਕ੍ਰਿਕਟ ‘ਚ ਭਾਰਤ ਨੇ ਦੂਜੇ ਵਨਡੇ ਮੈਚ ‘ਚ ਇੰਗਲੈਂਡ ਨੂੰ ਬੁਰੀ ਤਰ੍ਹਾਂ ਨਾਲ ਹਰਾਇਆ ਹੈ। ਟੀਮ ਇੰਡੀਆ ਨੇ ਇਹ ਮੈਚ 88 ਦੌੜਾਂ ਨਾਲ ਜਿੱਤਿਆ ਹੈ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਇੰਗਲੈਂਡ ਖਿਲਾਫ ਮੈਚ ਖੇਡਦੇ ਹੋਏ ਇੱਕ ਖਾਸ ਉਪਲੱਬਧੀ ਹਾਸਿਲ ਕੀਤੀ ਹੈ। ਉਹ ਵਨਡੇ ਫਾਰਮੈਟ ‘ਚ ਸਰਵੋਤਮ ਦੌੜਾਂ ਬਣਾਉਣ ਵਾਲੀਆਂ ਭਾਰਤੀ ਖਿਡਾਰਨਾਂ ਦੀ ਸੂਚੀ ‘ਚ ਦੂਜੇ ਨੰਬਰ ‘ਤੇ ਸੀ ਅਤੇ ਹੁਣ ਉਸ ਨੇ ਤੀਜੇ ਸਥਾਨ ‘ਤੇ ਵੀ ਕਬਜ਼ਾ ਕਰ ਲਿਆ ਹੈ।
ਹਰਮਨਪ੍ਰੀਤ ਕੌਰ ਨੇ ਦੂਜੇ ਵਨਡੇ ਵਿੱਚ 111 ਗੇਂਦਾਂ ਵਿੱਚ ਨਾਬਾਦ 143 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 18 ਚੌਕੇ ਅਤੇ 4 ਛੱਕੇ ਲਗਾਏ। ਭਾਰਤ ਲਈ ਖੇਡਦੇ ਹੋਏ ਇਹ ਹਰਮਨਪ੍ਰੀਤ ਦਾ ਦੂਜਾ ਸਰਵੋਤਮ ਸਕੋਰ ਹੈ। ਜਦਕਿ ਭਾਰਤੀ ਮਹਿਲਾ ਖਿਡਾਰਨਾਂ ਦੀ ਸੂਚੀ ‘ਚ ਤੀਜਾ ਸਰਵੋਤਮ ਸਕੋਰ ਹੈ। ਹਰਮਨਪ੍ਰੀਤ ਨੇ ਵਨਡੇ ਮੈਚ ‘ਚ ਅਜੇਤੂ 171 ਦੌੜਾਂ ਬਣਾਈਆਂ। ਵਨਡੇ ਫਾਰਮੈਟ ਵਿੱਚ ਇਹ ਹਰਮਨਪ੍ਰੀਤ ਦਾ ਸਰਵਸ੍ਰੇਸ਼ਠ (ਸਰਵੋਤਮ ) ਸਕੋਰ ਰਿਹਾ ਹੈ।
ਭਾਰਤ ਲਈ ਵਨਡੇ ਫਾਰਮੈਟ ਵਿੱਚ ਮਹਿਲਾ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਦੀਪਤੀ ਸ਼ਰਮਾ ਦੇ ਨਾਂ ਹੈ। ਦੀਪਤੀ ਨੇ 188 ਦੌੜਾਂ ਬਣਾਈਆਂ ਹਨ। ਇਸ ਮਾਮਲੇ ‘ਚ ਹਰਮਨਪ੍ਰੀਤ ਦੂਜੇ ਅਤੇ ਤੀਜੇ ਸਥਾਨ ‘ਤੇ ਹੈ। ਹਰਮਨਪ੍ਰੀਤ ਨੇ ਇੱਕ ਮੈਚ ਵਿੱਚ 171 ਅਤੇ ਦੂਜੇ ਮੈਚ ਵਿੱਚ 143 ਦੌੜਾਂ ਬਣਾਈਆਂ ਹਨ। ਜਯਾ ਸ਼ਰਮਾ ਇਸ ਮਾਮਲੇ ਵਿੱਚ ਚੌਥੇ ਸਥਾਨ ਉੱਤੇ ਹੈ। ਉਸ ਨੇ ਨਾਬਾਦ 138 ਦੌੜਾਂ ਬਣਾਈਆਂ ਹਨ। ਜਦਕਿ ਸਮ੍ਰਿਤੀ ਮੰਧਾਨਾ 135 ਦੌੜਾਂ ਦੇ ਨਾਲ ਪੰਜਵੇਂ ਸਥਾਨ ‘ਤੇ ਹੈ।