[gtranslate]

ਗੈਂਗਸਟਰ ਗੋਲਡੀ ਬਰਾੜ ਨੂੰ ਜੇਲ੍ਹ ਮੰਤਰੀ ਦਾ ਕੋਰਾ ਜਵਾਬ, ‘ਪਹਿਲਾਂ VIP ਟਰੀਟਮੈਂਟ ਤੇ ਪੀਜ਼ਾ ਮਿਲਦਾ ਸੀ, ਹੁਣ…’

harjot bains reply to gangster goldy brar

ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੂੰ ਕਰਾਰਾ ਜਵਾਬ ਦਿੱਤਾ ਹੈ। ਜੇਲ੍ਹ ਮੰਤਰੀ ਨੇ ਕਿਹਾ ਕਿ ਪਹਿਲਾਂ ਗੈਂਗਸਟਰਾਂ ਨੂੰ ਜੇਲ੍ਹ ਵਿੱਚ ਵੀਆਈਪੀ ਟ੍ਰੀਟਮੈਂਟ ਅਤੇ ਪੀਜ਼ਾ ਮਿਲਦਾ ਸੀ ਪਰ ਹੁਣ ਨਹੀਂ ਮਿਲੇਗਾ। ਮੈਂ ਤਾਂ ਕੀ, ਮੇਰਾ ਕੋਈ ਕਾਂਸਟੇਬਲ ਜਾਂ ਵਾਰਡਰ ਵੀ ਧਮਕੀਆਂ ਤੋਂ ਨਹੀਂ ਡਰਦਾ। ਜਿਸ ਦਿਨ ਮੈਨੂੰ ਜੇਲ੍ਹ ਦਾ ਪੋਰਟਫੋਲੀਓ ਮਿਲਿਆ, ਮੇਰੇ ਸਾਰੇ ਅਧਿਕਾਰੀ ਜੇਲ੍ਹਾਂ ਨੂੰ ਸੁਧਾਰ ਘਰਾਂ ਵਿੱਚ ਬਦਲਣ ਵਿੱਚ ਲੱਗੇ ਹੋਏ ਹਨ। ਸਾਨੂੰ ਅਜਿਹਾ ਕਰਨ ਤੋਂ ਕੋਈ ਨਹੀਂ ਰੋਕ ਸਕਦਾ।

ਗੈਂਗਸਟਰ ਗੋਲਡੀ ਬਰਾੜ ਨੇ ਬਠਿੰਡਾ ਜੇਲ੍ਹ ਨੂੰ ਲੈ ਕੇ ਡੀਜੀਪੀ ਗੌਰਵ ਯਾਦਵ ਅਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੂੰ ਧਮਕੀ ਦਿੱਤੀ ਸੀ। ਗੋਲਡੀ ਨੇ ਕਿਹਾ ਸੀ ਕਿ ਬਠਿੰਡਾ ਜੇਲ੍ਹ ਵਿੱਚ ਉਸ ਦੇ ਸਾਥੀ ਸਾਰਜ ਸੰਧੂ, ਬੌਬੀ ਮਲਹੋਤਰਾ ਅਤੇ ਜਗਰੋਸ਼ਨ ਹੁੰਦਲ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਡਿਪਟੀ ਸੁਪਰਡੈਂਟ ਉਨ੍ਹਾਂ ਤੋਂ ਪੈਸੇ ਮੰਗ ਰਿਹਾ ਹੈ। ਗੋਲਡੀ ਨੇ ਕਿਹਾ ਕਿ ਜੇਲ੍ਹ ਮੰਤਰੀ ਕਾਰਵਾਈ ਕਰੇ ਨਹੀਂ ਤਾਂ ਸਿੱਧੂ ਮੂਸੇਵਾਲਾ ਦੇ ਕਤਲ ਵਰਗੀ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਪਵੇਗਾ।

ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸਿਰਫ ਗੈਂਗਸਟਰ ਹੀ ਨਹੀਂ, ਉਨ੍ਹਾਂ ਦੇ ਨੰਬਰ ਵੀ ਲਏ ਜਾਣਗੇ, ਜਿਨ੍ਹਾਂ ਦੇ ਹੱਥ ਓਨਾ ਦੇ ਸਿਰ ਤੇ ਹਨ। ਮੈਂ ਗਾਰੰਟੀ ਦਿੰਦਾ ਹਾਂ ਜੇਲ੍ਹ ਅੰਦਰ ਆਏ ਗੈਂਗਸਟਰਾਂ ਦੀ। ਜਿਸ ਕਾਰਨ ਗੈਂਗਸਟਰਾਂ ਨੂੰ ਤਕਲੀਫ਼ ਹੋ ਰਹੀ ਹੈ। ਜੋ ਗੈਂਗਸਟਰ ਬਾਹਰ ਹਨ ਉਨ੍ਹਾਂ ਨੂੰ ਪੰਜਾਬ ਪੁਲਿਸ ਦੇਖ ਰਹੀ ਹੈ। ਪਹਿਲਾਂ ਜਿੰਨਾ ਵੱਡਾ ਠੱਗ ਜਾਂ ਵੱਡਾ ਗੈਂਗਸਟਰ ਹੁੰਦਾ ਸੀ, ਜੇਲ੍ਹ ਵਿੱਚ ਉਸ ਦਾ ਜ਼ਿਆਦਾ ਪ੍ਰਭਾਵ ਹੁੰਦਾ ਸੀ। ਹੁਣ ਇਹ ਸਭ ਨਹੀਂ ਹੋਵੇਗਾ।

Leave a Reply

Your email address will not be published. Required fields are marked *