[gtranslate]

BJP ਨੂੰ ਲੱਗਿਆ ਵੱਡਾ ਝੱਟਕਾ ! ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਭੁੱਲਰ ਨੇ ਛੱਡੀ ਪਾਰਟੀ

harjit singh bhullar left bjp

ਕਿਸਾਨ ਅੰਦੋਲਨ ਦੇ ਕਾਰਨ BJP ਦੀ ਸਥਿਤੀ ਪੰਜਾਬ ਵਿੱਚ ਪਹਿਲਾਂ ਹੀ ਕਮਜ਼ੋਰ ਹੋ ਚੁੱਕੀ ਹੈ। ਉਥੇ ਹੀ ਦੂਜੇ ਪਾਸੇ ਅਗਲੇ ਸਾਲ ਵਾਲੀਆਂ ਚੋਣਾਂ ਤੋਂ ਪਹਿਲਾ ਪਾਰਟੀ ਦੇ ਸੀਨੀਅਰ ਆਗੂ ਵੀ ਪਾਰਟੀ ਦਾ ਸਾਥ ਛੱਡ ਰਹੇ ਹਨ। ਬੁੱਧਵਾਰ ਨੂੰ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਭੁੱਲਰ ਨੇ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਮੀਡੀਆ ਰਿਪੋਰਟਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹ ਛੇਤੀ ਹੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ। ਹਰਜੀਤ ਸਿੰਘ ਭੁੱਲਰ ਸਾਬਕਾ ਉਪ ਪ੍ਰਧਾਨ ਸੀਨੀਅਰ, ਮੀਤ ਪ੍ਰਧਾਨ ਭਾਜਪਾ ਯੂਥ, ਸਾਬਕਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਮੁਹਾਲੀ, ਸਹਿ-ਕਨਵੀਨਰ ਰਾਸ਼ਟਰੀ ਮਨੁੱਖੀ ਅਧਿਕਾਰ ਸੈੱਲ ਭਾਜਪਾ, ਉਪ ਪ੍ਰਧਾਨ ਭਾਰਤੀ ਕਿਸਾਨ ਸੰਘ ਪੰਜਾਬ (ਆਰਐਸਐਸ), ਭਾਰਤੀ ਤਿੱਬਤ ਸਹਿਯੋਗ ਸੰਘ ਦੇ ਪ੍ਰਧਾਨ ਅਤੇ ਸਾਬਕਾ ਬੁਲਾਰੇ ਭਾਜਪਾ ਪੰਜਾਬ ਰਹੇ ਹਨ।

ਜ਼ਿਕਰਯੋਗ ਹੈ ਕਿ ਭਾਜਪਾ ਦੇ ਕਈ ਆਗੂ ਇਸ ਤੋਂ ਪਹਿਲਾਂ ਵੀ ਬੀਜੇਪੀ ਨੂੰ ਛੱਡ ਚੁੱਕੇ ਹਨ। ਉਥੇ ਹੀ ਫਿਰੋਜ਼ਪੁਰ ਸ਼ਹਿਰ ਤੋਂ ਦੋ ਵਿਧਾਇਕ ਰਹਿ ਚੁੱਕੇ ਸੁਖਪਾਲ ਸਿੰਘ ਨੰਨੂ ਪਾਰਟੀ ਛੱਡ ਸਕਦੇ ਹਨ। ਸੁਖਪਾਲ ਨੰਨੂ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀਬਾੜੀ ਕਾਨੂੰਨ ਜੇਕਰ ਵਾਪਿਸ ਨਾ ਲਏ ਤਾਂ ਪੰਜਾਬ ਵਿੱਚ ਪਾਰਟੀ ਦੇ ਬੂਥ ਤੱਕ ਨਹੀਂ ਲੱਗਣਗੇ। ਨੰਨੂ ਨੇ ਕਿਹਾ ਹਲਕੇ ਦੇ ਲੋਕ ਅਸਤੀਫਾ ਦੇਣ ਲਈ ਦਬਾਅ ਪਾ ਰਹੇ ਹਨ। ਕਿਸਾਨੀ ਸੰਘਰਸ਼ ਦੌਰਾਨ ਕਈ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ ਜਿਸ ਕਾਰਨ ਹਰ ਵਰਗ ਵਿੱਚ ਨਿਰਾਸ਼ਾ ਦੇਖੀ ਜਾ ਰਹੀ ਹੈ। ਇਸ ਤੋਂ ਕੁੱਝ ਦਿਨ ਪਹਿਲਾ ਪਾਰਟੀ ਦੇ ਵੱਡੇ ਆਗੂ ਅਨਿਲ ਜੋਸ਼ੀ ਵੀ ਪਾਰਟੀ ਤੋਂ ਵੱਖ ਹੋ ਗਏ ਸੀ।

Leave a Reply

Your email address will not be published. Required fields are marked *