ਵਿਸ਼ਵ ਕੱਪ ਦੇ ਵਿਚਕਾਰ ਭਾਰਤੀ ਟੀਮ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਦਰਅਸਲ ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਵਿਸ਼ਵ ਕੱਪ 2023 ਤੋਂ ਬਾਹਰ ਹੋ ਗਏ ਹਨ। ਉਹ ਸੱਟ ਕਾਰਨ ਟੀਮ ਇੰਡੀਆ ਦੇ ਪਲੇਇੰਗ ਇਲੈਵਨ ਤੋਂ ਬਾਹਰ ਚੱਲ ਰਹੇ ਸੀ। ਪਾਂਡਿਆ ਦੀ ਜਗ੍ਹਾ ਪ੍ਰਸਿੱਧ ਕ੍ਰਿਸ਼ਨਾ ਨੂੰ ਟੀਮ ‘ਚ ਸ਼ਾਮਿਲ ਕੀਤਾ ਗਿਆ ਹੈ। ਪਾਂਡਿਆ ਦਾ ਸੈਮੀਫਾਈਨਲ ਤੋਂ ਬਾਹਰ ਹੋਣਾ ਭਾਰਤ ਲਈ ਵੱਡਾ ਝਟਕਾ ਹੈ। ਉਹ ਇੱਕ ਤਜਰਬੇਕਾਰ ਖਿਡਾਰੀ ਹੈ ਅਤੇ ਕਈ ਵੱਡੇ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਪੁਣੇ ‘ਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਮੈਚ ਦੌਰਾਨ ਪਾਂਡਿਆ ਜ਼ਖਮੀ ਹੋ ਗਿਆ ਸੀ।
ਪੁਣੇ ‘ਚ ਖੇਡੇ ਗਏ ਮੈਚ ਦੌਰਾਨ ਗੇਂਦਬਾਜ਼ੀ ਕਰਦੇ ਸਮੇਂ ਹਾਰਦਿਕ ਜ਼ਖਮੀ ਹੋ ਗਏ ਸਨ। ਹਾਰਦਿਕ ਦਾ ਖੱਬਾ ਗਿੱਟਾ ਜ਼ਖ਼ਮੀ ਹੋ ਗਿਆ ਸੀ। ਹਾਰਦਿਕ ਇਸ ਕਾਰਨ ਨਿਊਜ਼ੀਲੈਂਡ, ਇੰਗਲੈਂਡ ਅਤੇ ਸ਼੍ਰੀਲੰਕਾ ਖਿਲਾਫ ਨਹੀਂ ਖੇਡੇ ਸਨ। ਟੀਮ ਫਿਲਹਾਲ ਅੰਕ ਸੂਚੀ ‘ਚ ਸਿਖਰ ‘ਤੇ ਹੈ। ਭਾਰਤ ਨੇ 7 ਮੈਚ ਖੇਡੇ ਹਨ ਅਤੇ ਸਾਰੇ ਜਿੱਤੇ ਹਨ। ਭਾਰਤ ਦੇ 14 ਅੰਕ ਹਨ। ਖਾਸ ਗੱਲ ਇਹ ਹੈ ਕਿ ਭਾਰਤੀ ਟੀਮ ਸੈਮੀਫਾਈਨਲ ‘ਚ ਪਹੁੰਚ ਚੁੱਕੀ ਹੈ। ਪਰ ਪਾਂਡਿਆ ਦਾ ਸੈਮੀਫਾਈਨਲ ਤੋਂ ਪਹਿਲਾਂ ਬਾਹਰ ਹੋਣਾ ਵੱਡਾ ਝਟਕਾ ਹੈ। ਹਾਰਦਿਕ ਇੱਕ ਤਜਰਬੇਕਾਰ ਖਿਡਾਰੀ ਹੈ ਅਤੇ ਪਾਂਡਿਆ ਨੇ ਆਈਸੀਸੀ ਟੂਰਨਾਮੈਂਟਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ।
ਪਾਂਡਿਆ ਦੇ ਬਾਹਰ ਹੋਣ ਤੋਂ ਬਾਅਦ ਭਾਰਤ ਨੇ ਪ੍ਰਸਿੱਧ ਕ੍ਰਿਸ਼ਨਾ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਹੈ। ਕ੍ਰਿਸ਼ਨਾ ਕੋਲ ਅਜੇ ਅੰਤਰਰਾਸ਼ਟਰੀ ਮੈਚਾਂ ਦਾ ਜ਼ਿਆਦਾ ਤਜਰਬਾ ਨਹੀਂ ਹੈ। ਪਰ ਕ੍ਰਿਸ਼ਨਾ ਨੇ ਕਈ ਮੌਕਿਆਂ ‘ਤੇ ਚੰਗਾ ਪ੍ਰਦਰਸ਼ਨ ਦਿਖਾਇਆ ਹੈ। ਉਨ੍ਹਾਂ ਨੇ ਹੁਣ ਤੱਕ 17 ਵਨਡੇ ਮੈਚ ਖੇਡੇ ਹਨ ਅਤੇ ਇਸ ਦੌਰਾਨ 29 ਵਿਕਟਾਂ ਲਈਆਂ ਹਨ। ਵਨਡੇ ਮੈਚ ਵਿੱਚ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 12 ਦੌੜਾਂ ਦੇ ਕੇ 4 ਵਿਕਟਾਂ ਰਿਹਾ ਹੈ। ਕ੍ਰਿਸ਼ਨਾ ਨੇ 2 ਅੰਤਰਰਾਸ਼ਟਰੀ ਮੈਚਾਂ ‘ਚ 4 ਵਿਕਟਾਂ ਲਈਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਸੈਮੀਫਾਈਨਲ ਤੋਂ ਪਹਿਲਾਂ ਭਾਰਤ ਨੂੰ ਅਜੇ ਦੋ ਮੈਚ ਖੇਡਣੇ ਹਨ। ਟੀਮ ਇੰਡੀਆ ਦਾ ਅਗਲਾ ਮੈਚ ਦੱਖਣੀ ਅਫਰੀਕਾ ਨਾਲ ਹੈ। ਇਹ ਮੈਚ 5 ਨਵੰਬਰ ਨੂੰ ਕੋਲਕਾਤਾ ‘ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ 12 ਨਵੰਬਰ ਨੂੰ ਨੀਦਰਲੈਂਡ ਦੇ ਖਿਲਾਫ ਮੈਚ ਹੋਵੇਗਾ।