ਭਾਰਤ ‘ਚ ਨਵੇਂ ਸਾਲ ਦੇ ਸ਼ੁਰੂ ਹੋਣ ‘ਚ ਭਾਵੇਂ ਅਜੇ ਕੁੱਝ ਘੰਟੇ ਬਾਕੀ ਹਨ ਪਰ ਦੁਨੀਆ ਦੇ ਕੁਝ ਹਿੱਸਿਆਂ ‘ਚ ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ। ਉਥੇ ਹੀ ਆਕਲੈਂਡ ‘ਚ ਵੀ ਲੋਕਾਂ ਨੇ ਨਵੇਂ ਸਾਲ ਦਾ ਸਵਾਗਤ ਕਰ ਜਸ਼ਨ ਮਨਾਇਆ ਹੈ ਕਿਉਂਕਿ ਨਿਊਜ਼ੀਲੈਂਡ ‘ਚ ਨਵੇਂ ਸਾਲ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਹੋ ਗਈ ਹੈ। ਨਿਊਜ਼ੀਲੈਂਡ ਦੇ ਸਭ ਤੋਂ ਉੱਚੇ ਸਕਾਈ ਟਾਵਰ ਵਿਖੇ ਆਕਲੈਂਡ ਨਿਵਾਸੀਆਂ ਨੇ ਆਤਿਸ਼ਬਾਜ਼ੀ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ ਹੈ।
ਸ਼ਹਿਰ ਦੇ ਅਧਿਕਾਰੀਆਂ ਦੇ ਅਨੁਸਾਰ, ਗੁਆਂਢੀ ਦੇਸ਼ ਆਸਟ੍ਰੇਲੀਆ ਵਿੱਚ, ਸਿਡਨੀ ਹਾਰਬਰ ਬ੍ਰਿਜ ਜਲਦੀ ਹੀ ਇੱਕ ਮਸ਼ਹੂਰ ਅੱਧੀ ਰਾਤ ਦੇ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ ਅਤੇ ਲਾਈਟ ਸ਼ੋਅ ਦਾ ਕੇਂਦਰ ਬਿੰਦੂ ਬਣ ਜਾਵੇਗਾ ਜਿਸ ਨੂੰ ਹਰ ਸਾਲ ਦੁਨੀਆ ਭਰ ਦੇ 400 ਮਿਲੀਅਨ ਤੋਂ ਵੱਧ ਲੋਕ ਦੇਖਦੇ ਹਨ।