[gtranslate]

ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਕਾਰਨ ਪਰਤੀਆਂ ਇਸ ਪਰਿਵਾਰ ‘ਚ ਖੁਸ਼ੀਆਂ, ਪੂਰਾ ਪਿੰਡ ਮਨਾਂ ਰਿਹਾ ਜਸ਼ਨ

happiness in this family returning

ਪੰਜਾਬ ਅੰਦਰ ਆਮ ਆਦਮੀਂ ਪਾਰਟੀ ਦੀ ਸਰਕਾਰ ਬਣਨ ਤੇ ਜਿਥੇ ਆਪ ਦੇ ਵਰਕਰ ਖੁਸੀਆਂ ਮਨਾ ਰਹੇ ਨੇ ਉਥੇ ਹੀ ਖਟਕੜ ਕਲਾਂ ਵਿਚ ਮੁੱਖ ਮੰਤਰੀ ਦੇ ਸੌਹ ਚੁੱਕ ਸਮਾਗਮ ਦੀਆ ਤਿਆਰ ਦੌਰਾਨ ਅਜਿਹਾ ਚਮਤਕਾਰ ਹੋਇਆ ਜਿਸ ਨੇ ਫਰੀਦਕੋਟ ਜਿਲ੍ਹੇ ਦੇ ਪਿੰਡ ਸ਼ੇਰ ਸਿੰਘ ਵਾਲਾ ਦੇ ਪਰਿਵਾਰ ਦੀ ਹਨੇਰੀ ਜਿੰਦਗੀ ਵਿਚ ਚਾਨਣ ਕਰ ਦਿੱਤਾ ਜਿਸ ਕਾਰਨ ਪੂਰੇ ਪਿੰਡ ਵਿਚ ਖੁਸ਼ੀ ਦਾ ਮਹੌਲ ਹੈ। ਦਰਅਸਲ ਜਿਲ੍ਹਾ ਫਰੀਦਕੋਟ ਦੇ ਪਿੰਡ ਸ਼ੇਰ ਸਿੰਘ ਵਾਲਾ ਦਾ 29 ਸਾਲਾਂ ਨੌਜਵਾਨ ਜਸਵਿੰਦਰ ਸਿੰਘ ਪਿਛਲੇ ਕਰੀਬ 7 ਸਾਲ ਤੋਂ ਘਰੋਂ ਲਾਪਤਾ ਸੀ ਜਸਵਿੰਦਰ ਫੌਜ ਦੀ ਭਰਤੀ ਦੀ ਤਿਆਰੀ ਲਈ ਸਵੇਰ ਵੇਲੇ ਅਜਿਹਾ ਦੌੜਨ ਗਿਆ ਕੇ ਕਦੀ ਵਾਪਸ ਨਾਂ ਪਰਤਿਆ। ਬੇਸ਼ੱਕ ਜਸਵਿੰਦਰ ਦੇ ਘਰਦਿਆਂ ਨੇ ਉਸਦੀ ਬਹੁਤ ਭਾਲ ਕੀਤੀ ਪਰ ਉਹ ਕਿਤੋਂ ਵੀ ਨਾ ਮਿਲਿਆ । ਜਸਵਿੰਦਰ ਦੇ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਫੌਜ ਦੀ ਭਰਤੀ ਦੀ ਪ੍ਰੈਕਟਿਸ ਕਰਨ ਲਈ ਰੋਜਾਨਾ ਦੌੜਦਾ ਹੁੰਦਾ ਸੀ ਅਤੇ 10 ਮਾਰਚ 2015 ਵਾਲੇ ਦਿਨ ਉਹ ਦੌੜਨ ਤਾਂ ਗਿਆ ਪਰ ਵਾਪਸ ਘਰ ਨਾਂ ਪਰਤਿਆ । ਪਰ ਉਸ ਵੇਲੇ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਜਸਵਿੰਦਰ ਬਿਲਕੁਲ ਠੀਕ ਠਾਕ ਖਟਕੜ ਕਲਾਂ ਵਿਖੇ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਮਿਲਿਆ।

ਦੱਸ ਦੇਈਏ ਕਿ ਥਾਣਾ ਸਾਦਿਕ ਦੀ ਪੁਲਿਸ ਨੇ ਪਰਿਵਾਰ ਨੂੰ ਦੱਸਿਆ ਕਿ ਉਨ੍ਹਾਂ ਦਾ ਬੇਟਾ ਜਸਵਿੰਦਰ ਸਿੰਘ ਬਿਲਕੁਲ ਠੀਕ ਹੈ ਅਤੇ ਉਹ ਖਟਕੜ ਕਲਾਂ ਵਿਖੇ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਲਈ ਲੱਗ ਰਹੇ ਟੈਂਟ ਵਿੱਚ ਬਤੌਰ ਮਜਦੂਰ ਕੰਮ ਕਰ ਰਿਹਾ ਹੈ। ਪਰਿਵਾਰ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਸੌਂਹ ਚੁੱਕ ਸਮਾਗਮ ਵਿਚ ਪੁਲਿਸ ਕਰਮਚਾਰੀਆਂ ਨੇ ਸਕਿਉਰਟੀ ਮੰਤਵ ਲਈ ਸਮਾਰੋਹ ਦੀ ਤਿਆਰੀ ਵਿੱਚ ਲੱਗੇ ਸਾਰੇ ਕਾਮਿਆਂ ਦੇ ਪਛਾਣ ਪੱਤਰ ਮੰਗੇ ਸਨ ਤਾਂ ਜਸਵਿੰਦਰ ਸਿੰਘ ਕੋਲ ਆਪਣੀ ਪਹਿਚਾਣ ਦੱਸਣ ਵਾਲਾ ਕੋਈ ਕਾਗਜ ਨਹੀਂ ਸੀ , ਉਸਨੇ ਜੁਬਾਨੀ ਹੀ ਆਪਣਾ ਨਾਮ ਅਤੇ ਘਰ ਦਾ ਪੂਰਾ ਪਤਾ ਸੰਬੰਧਿਤ ਅਧਿਕਾਰੀਆਂ ਨੂੰ ਲਿਖਵਾ ਦਿੱਤਾ । ਇਸ ਉਪਰੰਤ ਫਰੀਦਕੋਟ ਪੁਲਿਸ ਨੂੰ ਜਸਵਿੰਦਰ ਸਿੰਘ ਬਾਰੇ ਪੜਤਾਲ ਕਰਨ ਦਾ ਸੁਨੇਹਾ ਲੱਗਣ ਤੇ ਉਸਦੇ ਪਿੰਡ ਜਾ ਕੇ ਪਤਾ ਕੀਤਾ ਗਿਆ ਤਾਂ ਪਿੰਡ ਵਾਸੀਆਂ ਨੇ ਪੁਲਿਸ ਕਰਮਚਾਰੀਆਂ ਨੂੰ ਦੱਸਿਆ ਜਸਵਿੰਦਰ ਸਿੰਘ ਤਾਂ ਪਿਛਲੇ 7 ਸਾਲਾਂ ਤੋਂ ਲਾਪਤਾ ਹੈ। ਪਰ ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਜਸਵਿੰਦਰ ਸਿੰਘ ਬਿਲਕੁਲ ਠੀਕ ਹੈ ਤੇ ਉਹ ਖਟਕੜ ਕਲਾਂ ਵਿਖੇ ਕੰਮ ਕਰ ਰਿਹਾ ਹੈ। ਇਹ ਖਬਰ ਸੁਣ ਕੇ ਉਸਦੇ ਪਰਿਵਾਰ ਅਤੇ ਪਿੰਡ ਵਾਸੀਆਂ ਦੀ ਖੁਸੀ ਦਾ ਕੋਈ ਠਿਕਾਣਾ ਨਾ ਰਿਹਾ । ਪੂਰੇ ਪਿੰਡ ਵਿੱਚ ਖੁਸੀ ਦਾ ਮਹੌਲ ਸੀ ਅਤੇ ਦੇਰ ਰਾਤ ਜਸਵਿੰਦਰ ਸਿੰਘ ਆਪਣੇ ਘਰ ਵੀ ਲੈ ਆਂਦਾ ਗਿਆ ।

ਇਸ ਮੌਕੇ ਜਸਵਿੰਦਰ ਦੇ ਪਿਤਾ ਅਤੇ ਮਾਤਾ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਨਾਂ ਜਿੱਤਦਾ ਤਾਂ ਸ਼ਾਇਦ ਅੱਜ ਉਹਨਾਂ ਦਾ ਪੱੁਤਰ ਉਹਨਾਂ ਕੋਲ ਨਾਂ ਆਉਦਾ। ਉਹਨਾਂ ਨਾਲ ਹੀ ਸਰਕਾਰ ਤੋਂ ਮੰਗ ਕੀਤੀ ਕਿ ਜਿਸ ਵਿਅਕਤੀ ਨੇ ਉਹਨਾਂ ਦੇ ਲੜਕੇ ਨੂੰ ਇੰਨਾਂ ਲੰਬਾ ਸਮਾਂ ਆਪਣੇ ਪਾਸ ਕੰਮ ਤੇ ਰੱਖਿਆ ਅਤੇ ਪਰਿਵਾਰ ਨੂੰ ਇਤਲਾਹ ਵੀ ਨਹੀਂ ਦਿੱਤੀ ਅਤੇ ਨਾਂ ਹੀ ਉਸ ਨੂੰ ਕਰੀਬ 7 ਸਾਲ ਦਾ ਮਿਹਨਤਾਨਾਂ ਦਿੱਤਾ। ਇਸ ਲਈ ਉਸ ਦੁਕਾਨ ਮਾਲਕ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ।

Leave a Reply

Your email address will not be published. Required fields are marked *