ਨਿਊਜ਼ੀਲੈਂਡ ‘ਚ ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਪਰ ਅੱਜ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਿਸਤੌਲ, ਹਥੌੜੀ, ਤੇ 20 ਸੈਂਟੀਮੀਟਰ ਲੰਬਾ ਛੁਰਾ ਲੈ ਕੇ ਸਟੋਰ ਲੁੱਟਣ ਆਏ ਲੁਟੇਰੇ ਨੂੰ ਖਾਲੀ ਹੱਥ ਵਾਪਿਸ ਭੱਜਣਾ ਪਿਆ ਹੈ। ਰਿਪੋਰਟਾਂ ਅਨੁਸਾਰ ਪੂਰਬੀ ਹਮਿਲਟਨ ਦੀ ਸਾਂਈ ਬੈਕਰੀ ‘ਤੇ ਜਦੋਂ 37 ਸਾਲਾ ਪੈਟਰਿਕ ਆਰਾਹਾਂਗਾ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਤਾਂ ਓਸੇ ਸਮੇਂ ਦੁਕਾਨ ‘ਚ ਪਹੁੰਚੇ ਗ੍ਰਾਹਕ ਨੇ ਤੁਰੰਤ ਹੀ ਪੁਲਿਸ ਨੂੰ ਕਾਲ ਕਰ ਦਿੱਤੀ ਜਿਸ ਕਾਰਨ ਲੁਟੇਰੇ ਦੇ ਮਨਸੂਬਿਆਂ ‘ਤੇ ਪਾਣੀ ਫਿਰ ਗਿਆ ਤੇ ਉਸ ਨੂੰ ਖਾਲੀ ਹੱਥ ਭੱਜਣਾ ਪਿਆ। ਰਿਪੋਰਟਾਂ ਮੁਤਾਬਿਕ ਉਸਨੇ ਕਰਮਚਾਰੀ ਨੂੰ ਗੱਲੇ ਵਿੱਚ ਮੌਜੂਦ ਸਾਰੇ ਪੈਸੇ ਦੇਣ ਨੂੰ ਕਿਹਾ ਸੀ। ਦੋਸ਼ੀ ਪੈਟਿਰਕ ਨੂੰ 2 ਸਾਲ ਦੀ ਕੈਦ ਦੀ ਸਜਾ ਸੁਣਾਈ ਗਈ ਹੈ।