ਨਿਊਜ਼ੀਲੈਂਡ ‘ਚ ਵਾਪਰ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਦੌਰਾਨ ਹੁਣ ਹੈਮਿਲਟਨ ਤੋਂ ਚੋਰੀ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਹੈਮਿਲਟਨ ‘ਚ ਇੱਕ ਡੇਅਰੀ ‘ਤੇ ਅੱਜ ਲੁੱਟ ਦੀ ਵਾਰਦਾਤ ਦੌਰਾਨ ਇੱਕ ਡੇਅਰੀ ਵਰਕਰ ਦੀਆਂ ਦੋ ਉਂਗਲਾਂ ਵੱਢੀਆਂ ਗਈਆਂ ਹਨ। ਮਾਲਕ ਪੁਨੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਇੱਕ ਕਰਮਚਾਰੀ ਨੇ ਫਰੈਂਕਟਨ ਵਿੱਚ ਹੁਣੇ ਹੀ ਇਰਵਿਨ ਸਟਰੀਟ ਡੇਅਰੀ ਖੋਲ੍ਹੀ ਸੀ, ਅੱਜ ਸਵੇਰੇ 7.20 ਵਜੇ ਦੇ ਕਰੀਬ ਚਾਰ ਵਿਅਕਤੀ – ਇੱਕ machete ਨਾਲ ਸਟੋਰ ਵਿੱਚ ਦਾਖਲ ਹੋਏ।
ਉਨ੍ਹਾਂ ਦੱਸਿਆ ਕਿ ਕਰਮਚਾਰੀ ਸਮੂਹ ਨੂੰ ਦੇਖ ਕੇ ਪਿਛਲੇ ਕਮਰੇ ਵੱਲ ਭੱਜਿਆ ਪਰ “machete ਵਾਲੇ ਵਿਅਕਤੀ ਨੇ ਉਸਦਾ ਪਿੱਛਾ ਕੀਤਾ ਅਤੇ ਉਸ ‘ਤੇ ਹਮਲਾ ਕੀਤਾ।” ਪੁਨੀਤ ਨੇ ਕਿਹਾ ਕਿ ਆਪਣੇ ਬਚਾਅ ਲਈ ਆਪਣੀ ਬਾਂਹ ਚੁੱਕਣ ਤੋਂ ਬਾਅਦ ਕਰਮਚਾਰੀ ਦੀਆਂ ਦੋ ਉਂਗਲਾਂ ਵੱਢੀਆਂ ਗਈਆਂ। “ਜਦੋਂ ਮੈਂ ਇੱਥੇ ਆਇਆ ਤਾਂ ਉਸਦੀ ਉਂਗਲ ਫਰਸ਼ ‘ਤੇ ਡਿੱਗੀ ਸੀ ਅਤੇ ਫਿਰ ਮੈਂ ਉਸਨੂੰ ਦੇਖਿਆ, ਉਹ ਪੂਰੀ ਤਰ੍ਹਾਂ ਬੇਹੋਸ਼ ਹੋ ਗਿਆ ਸੀ ਅਤੇ ਬੋਲਣ ਅਤੇ ਤੁਰਨ ਦੇ ਯੋਗ ਨਹੀਂ ਸੀ।” ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਅਜੇ ਫਰਾਰ ਹੈ।