ਇੱਕ ਪਾਸੇ ਜਿੱਥੇ ਨਿਊਜ਼ੀਲੈਂਡ ਦੇ ਹਸਪਤਾਲ ਸਟਾਫ ਦੀ ਘਾਟ ਨਾਲ ਜੂਝ ਰਹੇ ਹਨ। ਉੱਥੇ ਹੀ ਦੂਜੇ ਪਾਸੇ ਕੋਸਟ ਕਟਿੰਗ ਦੇ ਕਾਰਨ ਦੇਸ਼ ‘ਚ ਨਰਸਾਂ ਦੀ ਹਾਲਤ ਕਾਫੀ ਤਰਸਯੋਗ ਹੋ ਗਈ ਹੈ। ਦਰਅਸਲ ਇਸ ਵਾਰ ਗ੍ਰੇਜੁਏਟ ਹੋਈਆਂ 1619 ਨਰਸਾਂ ਚੋਂ ਸਿਰਫ 844 ਨਰਸਾਂ ਨੂੰ ਹੀ ਹੈਲਥ ਏਜੰਸੀ ਟੀ ਵਾਟੁ ਓਰਾ ਵੱਲੋਂ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ ਤੇ ਹੁਣ ਮਜਬੂਰੀ ਵੱਸ ਬਾਕੀ ਦੀਆਂ ਨਰਸਾਂ ਨਾ ਚਾਹਕੇ ਵੀ ਵਿਦੇਸ਼ ਵਿੱਚ ਜਾਕੇ ਨੌਕਰੀ ਕਰਨ ਨੂੰ ਮਜਬੂਰ ਹੋ ਗਈਆਂ ਹਨ।
