ਗਰਮੀਆਂ ਵਿੱਚ ਧੂੜ ਅਤੇ ਧੁੱਪ ਕਾਰਨ ਵਾਲਾਂ ਦੀ ਹਾਲਤ ਖਰਾਬ ਹੋਣ ਲੱਗਦੀ ਹੈ, ਜਿਸ ਕਾਰਨ ਵਾਲ ਸੁੱਕੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਟੁੱਟਣ ਲੱਗ ਪੈਂਦੇ ਹਨ। ਗਰਮੀਆਂ ਦੇ ਮੌਸਮ ‘ਚ ਡੈਂਡਰਫ ਅਤੇ ਵਾਲਾਂ ਦੇ ਝੜਨ ਦੀ ਸਮੱਸਿਆ ਵੀ ਅਕਸਰ ਦੇਖਣ ਨੂੰ ਮਿਲਦੀ ਹੈ। ਇਸ ਗਰਮੀਆਂ ਵਿੱਚ ਆਪਣੇ ਵਾਲਾਂ ਨੂੰ ਸਿਹਤਮੰਦ ਅਤੇ ਸੁੰਦਰ ਰੱਖਣ ਲਈ ਤੁਹਾਨੂੰ ਥੋੜਾ ਹੋਰ ਧਿਆਨ ਦੇਣਾ ਪਏਗਾ। ਇਸ ਵਾਰ ਗਰਮੀਆਂ ਵਿੱਚ ਆਪਣੇ ਵਾਲਾਂ ਦੀ ਇਸ ਤਰ੍ਹਾਂ ਦੇਖਭਾਲ ਕਰੋ।
1- ਵਾਲਾਂ ਨੂੰ ਕਵਰ ਕਰਨਾ ਨਾ ਭੁੱਲੋ- ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਓ, ਖਾਸ ਤੌਰ ‘ਤੇ ਤੇਜ਼ ਧੁੱਪ ‘ਚ ਤਾਂ ਵਾਲਾਂ ਨੂੰ ਸਕਾਰਫ ਨਾਲ ਜ਼ਰੂਰ ਢੱਕੋ, ਇਸ ਨਾਲ ਵਾਲਾਂ ‘ਤੇ ਪੈਣ ਵਾਲੀਆਂ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਬਚਾਅ ਹੋਵੇਗਾ, ਧੂੜ ਵੀ ਨਹੀਂ ਪਏਗੀ| ਹੈਲਮੇਟ ਪਹਿਨਣ ‘ਤੇ ਵੀ ਸਭ ਤੋਂ ਪਹਿਲਾਂ ਵਾਲਾਂ ਨੂੰ ਸੂਤੀ ਕੱਪੜੇ ਨਾਲ ਢੱਕੋ ਕਿਉਂਕਿ ਹੈਲਮੇਟ ‘ਚ ਮੌਜੂਦ ਸਿੰਥੈਟਿਕ ਬਹੁਤ ਨੁਕਸਾਨਦੇਹ ਹੁੰਦਾ ਹੈ। ਜੇਕਰ ਵਾਲਾਂ ਨੂੰ ਢੱਕਿਆ ਜਾਵੇ ਤਾਂ ਨੁਕਸਾਨ ਵੀ ਘੱਟ ਹੋਵੇਗਾ ਨਾਲ ਹੀ ਗਰਮੀਆਂ ‘ਚ ਘੱਟ ਤੋਂ ਘੱਟ ਹੀਟਿੰਗ ਉਪਕਰਣ ਦੀ ਵਰਤੋਂ ਕਰੋ।
2- ਹਰ ਰੋਜ਼ ਸ਼ੈਂਪੂ ਨਾ ਕਰੋ- ਗਰਮੀਆਂ ‘ਚ ਸਿਰ ‘ਚ ਪਸੀਨਾ ਜ਼ਿਆਦਾ ਆਉਂਦਾ ਹੈ, ਇਸ ਨਾਲ ਡੈਂਡਰਫ ਹੋ ਸਕਦਾ ਹੈ, ਲੋਕ ਡੈਂਡਰਫ ਨੂੰ ਦੂਰ ਕਰਨ ਲਈ ਰੋਜ਼ਾਨਾ ਵਾਲਾਂ ਨੂੰ ਸਾਫ ਕਰਦੇ ਹਨ, ਜੋ ਕਿ ਸਹੀ ਨਹੀਂ ਹੈ, ਰੋਜ਼ਾਨਾ ਵਾਲ ਧੋਣ ਨਾਲ ਵਾਲਾਂ ‘ਚ ਮੌਜੂਦ ਕੁਦਰਤੀ ਤੇਲ ਖਤਮ ਹੋ ਜਾਂਦਾ ਹੈ। ਦੋ ਦਿਨਾਂ ਦੇ ਅੰਤਰਾਲ ‘ਤੇ ਵਾਲਾਂ ਨੂੰ ਧੋਵੋ, ਪਰ ਸਿਰਫ ਪਾਣੀ ਜਾਂ ਘੱਟ ਸ਼ੈਂਪੂ ਨਾਲ, ਇਸ ਨਾਲ ਵਾਲਾਂ ਦਾ ਟੁੱਟਣਾ ਵੀ ਘੱਟ ਹੋਵੇਗਾ।
3- ਕੰਡੀਸ਼ਨ ਕਰਨਾ ਨਾ ਭੁੱਲੋ- ਗਰਮੀਆਂ ‘ਚ ਵਾਲਾਂ ਨੂੰ ਸ਼ੈਂਪੂ ਕਰਦੇ ਸਮੇਂ ਕੰਡੀਸ਼ਨ ਕਰਨਾ ਨਾ ਭੁੱਲੋ, ਸ਼ੈਂਪੂ ਨਾਲ ਹੋਣ ਵਾਲੇ ਕਿਸੇ ਵੀ ਨੁਕਸਾਨ ਨੂੰ ਘੱਟ ਕਰਨ ਲਈ ਪ੍ਰੋਟੀਨ ਆਧਾਰਿਤ ਕੰਡੀਸ਼ਨਰ ਦੀ ਚੋਣ ਕਰੋ। ਇਕ ਗੱਲ ਧਿਆਨ ਵਿਚ ਰੱਖੋ ਕਿ ਜ਼ਿਆਦਾ ਪ੍ਰੋਟੀਨ ਵਾਲਾ ਕੰਡੀਸ਼ਨਰ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਨਾਲ ਹੀ ਸਲਫੇਟ ਫਰੀ ਸ਼ੈਂਪੂ ਦੀ ਚੋਣ ਕਰੋ, ਹਫਤੇ ਵਿਚ ਇਕ ਵਾਰ ਵਾਲਾਂ ਨੂੰ ਡੀਪ ਕੰਡੀਸ਼ਨਿੰਗ ਕਰੋ।