[gtranslate]

ਕਦੇ ਮਗਰਮੱਛ ਨਾਲ ਇੱਕੋ ਕਮਰੇ ‘ਚ ਕੱਟੀ ਰਾਤ, ਹੁਣ ਤੇਂਦੂਏ ਨੇ ਕੀਤਾ ਹਮਲਾ, ਇਸ ਸਾਬਕਾ ਕ੍ਰਿਕਟਰ ਨੇ ਫਿਰ ਦਿੱਤਾ ਮੌ/ਤ ਨੂੰ ਚਕਮਾ, ਜਾਣੋ ਪਾਲਤੂ ਕੁੱਤੇ ਨੇ ਕਿੰਝ ਬਚਾਈ ਜਾਨ !

Guy Whittall hospitalised after leopard attack

ਕਦੇ ਮਗਰਮੱਛ ਨਾਲ ਇੱਕੋ ਕਮਰੇ ‘ਚ ਕੱਟੀ ਰਾਤ ਹੁਣ ਤੇਂਦੂਏ ਨੇ ਕੀਤਾ ਹਮਲਾ ਪਰ ਸਾਬਕਾ ਕ੍ਰਿਕਟਰ ਨੇ ਇੱਕ ਵਾਰ ਫਿਰ ਦਿੱਤਾ ਮੌ/ਤ ਨੂੰ ਚਕਮਾ ਦਿੱਤਾ ਹੈ। ਦਰਅਸਲ ਜ਼ਿੰਬਾਬਵੇ ਦੇ ਸਾਬਕਾ ਕ੍ਰਿਕਟਰ ਗਾਏ ਵਿਟਲ ‘ਤੇ ਤੇਂਦੂਏ ਵੱਲੋਂ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ‘ਚ ਗਾਏ ਵਿਟਲ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਹਾਲਾਂਕਿ ਕਿਸੇ ਤਰ੍ਹਾਂ ਗਾਏ ਵਿਟਲ ਦੀ ਜਾਨ ਬਚ ਗਈ ਹੈ। ਗਾਏ ਵਿਟਲ ਦੀ ਪਤਨੀ ਨੇ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗਾਏ ਵਿਟਲ ਉਨ੍ਹਾਂ ਦੇ ਹੀ ਪਾਲਤੂ ਕੁੱਤੇ ਦੀ ਮਦਦ ਨਾਲ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣ ‘ਚ ਕਾਮਯਾਬ ਰਹੇ ਹਨ। ਇਸ ਤੋਂ ਪਹਿਲਾਂ ਸਤੰਬਰ 2013 ‘ਚ 8 ਫੁੱਟ ਲੰਬਾ ਮਗਰਮੱਛ ਗਾਏ ਵਿਟਲ ਦੇ ਬੈੱਡ ਹੇਠਾਂ ਆ ਗਿਆ ਸੀ, ਮਗਰਮੱਛ ਪੂਰੀ ਰਾਤ ਉਸੇ ਬੈੱਡ ਹੇਠਾਂ ਪਿਆ ਰਿਹਾ ਸੀ ਜਿਸ ‘ਤੇ ਉਹ ਸੁੱਤੇ ਹੋਏ ਸੀ। ਹਾਲਾਂਕਿ, ਹੁਣ ਚੀਤੇ ਦੇ ਹਮਲੇ ‘ਚ ਗਾਏ ਵਿਟਲ ਦੀ ਜਾਨ ਵਾਲ-ਵਾਲ ਬੱਚ ਗਈ ਹੈ।

ਗਾਏ ਵਿਟਲ ਦੀ ਪਤਨੀ ਨੇ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਇਸ ਫੋਟੋ ‘ਚ ਦੇਖਿਆ ਜਾ ਸਕਦਾ ਹੈ ਕਿ ਗਾਏ ਵਿਟਲ ਹਸਪਤਾਲ ‘ਚ ਬੈੱਡ ‘ਤੇ ਪਏ ਹਨ। ਇਸ ਦੇ ਨਾਲ ਹੀ ਪੂਰਾ ਸਰੀਰ ਖੂਨ ਨਾਲ ਲੱਥਪੱਥ ਦਿਖਾਈ ਦੇ ਰਿਹਾ ਹੈ। ਗਾਏ ਵਿਟਲ ਦੀ ਪਤਨੀ ਹੈਨਾ ਸਟੋਕਸ ਨੇ ਪੋਸਟ ਰਾਹੀਂ ਦੱਸਿਆ ਹੈ ਕਿ ਤੇਂਦੂਏ ਨੇ ਹਮਲਾ ਕੀਤਾ, ਪਰ ਕਿਸੇ ਤਰ੍ਹਾਂ ਉਹ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਹੇ। ਮੀਡੀਆ ਰਿਪੋਰਟਾਂ ਮੁਤਾਬਿਕ ਗਾਏ ਵਿਟਲ ਟ੍ਰੈਕਿੰਗ ‘ਤੇ ਸੀ ਪਰ ਇਸ ਦੌਰਾਨ ਉਨ੍ਹਾਂ ‘ਤੇ ਤੇਂਦੂਏ ਨੇ ਹਮਲਾ ਕਰ ਦਿੱਤਾ। ਕੁੱਝ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਲਤੂ ਕੁੱਤੇ ਚਿਕਾਰਾ ਨੇ ਚੀਤੇ ਨਾਲ ਲੜ ਕੇ 51 ਸਾਲਾ ਕ੍ਰਿਕਟਰ ਦੀ ਜਾਨ ਬਚਾਈ ਹੈ। ਹਾਲਾਂਕਿ ਚਿਕਾਰਾ ਨੂੰ ਵੀ ਤੇਂਦੂਏ ਨੇ ਜ਼ਖਮੀ ਕਰ ਦਿੱਤਾ ਸੀ ਅਤੇ ਉਸ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ। ਹੁਣ ਖੂਨ ਨਾਲ ਲੱਥਪੱਥ ਗਾਏ ਵਿਟਲ ਦੀ ਫੋਟੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਗਾਏ ਵਿਟਲ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

ਗਾਏ ਵਿਟਲ ਨੇ ਜ਼ਿੰਬਾਬਵੇ ਲਈ 1993 ਵਿੱਚ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਜਦਕਿ ਉਨ੍ਹਾਂ ਨੇ ਆਖਰੀ ਵਾਰ 2003 ਵਿੱਚ ਇੱਕ ਅੰਤਰਰਾਸ਼ਟਰੀ ਮੈਚ ਖੇਡਿਆ ਸੀ। ਇਸ ਖਿਡਾਰੀ ਨੇ 46 ਟੈਸਟ ਮੈਚਾਂ ਤੋਂ ਇਲਾਵਾ 147 ਵਨਡੇ ਮੈਚਾਂ ‘ਚ ਆਪਣੇ ਦੇਸ਼ ਦੀ ਨੁਮਾਇੰਦਗੀ ਕੀਤੀ ਹੈ। ਗਾਏ ਵਿਟਲ ਨੇ ਟੈਸਟ ਫਾਰਮੈਟ ਵਿੱਚ ਦੋਹਰਾ ਸੈਂਕੜਾ ਆਪਣੇ ਨਾਮ ਕੀਤਾ ਹੈ। ਇਸ ਬੱਲੇਬਾਜ਼ ਨੇ ਟੈਸਟ ਫਾਰਮੈਟ ‘ਚ 2207 ਦੌੜਾਂ ਬਣਾਈਆਂ ਹਨ, ਜਦਕਿ ਗਾਏ ਵਿਟਲ ਨੇ ਵਨਡੇ ਫਾਰਮੈਟ ‘ਚ 2705 ਦੌੜਾਂ ਬਣਾਈਆਂ ਹਨ। ਗਾਈ ਵਿਟਲ ਨੇ ਟੈਸਟ ਫਾਰਮੈਟ ਵਿੱਚ 4 ਵਾਰ ਸੈਂਕੜੇ ਦਾ ਅੰਕੜਾ ਪਾਰ ਕੀਤਾ ਸੀ। ਜਦਕਿ ਉਹ ਵਨਡੇ ਮੈਚਾਂ ਵਿੱਚ ਸੈਂਕੜਾ ਲਗਾਉਣ ਵਿੱਚ ਅਸਫਲ ਰਹੇ ਹਨ, ਹਾਲਾਂਕਿ ਉਨ੍ਹਾਂ ਨੇ 11 ਵਾਰ ਅਰਧ ਸੈਂਕੜੇ ਦਾ ਅੰਕੜਾ ਪਾਰ ਕੀਤਾ ਸੀ।

Leave a Reply

Your email address will not be published. Required fields are marked *