ਸੰਗੀਤ ਦੇ ਸ਼ੌਕੀਨਾਂ ਅਤੇ ਨਿਊਜ਼ੀਲੈਂਡ ਵਾਸੀਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ। ਦਰਅਸਲ ਪੂਰੀ ਦੁਨੀਆ ‘ਚ ਆਪਣੀ ਅਦਾਕਾਰੀ ਅਤੇ ਗੀਤਾਂ ਦੇ ਨਾਲ ਵੱਖਰਾ ਮੁਕਾਮ ਹਾਸਿਲ ਕਰਨ ਵਾਲੇ ਪ੍ਰਸਿੱਧ ਕਲਾਕਾਰ Gurshabad ਆਪਣੇ ਨਿਊਜ਼ੀਲੈਂਡ ਟੂਰ ਦੇ ਲਈ ਆਕਲੈਡ ਪਹੁੰਚ ਗਏ ਹਨ। ਇੰਨਾਂ ਹੀ ਨਹੀਂ Gurshabad ਦੇ ਨਾਲ ਨਾਲ ਇਸ ਸ਼ੋਅ ‘ਚ ਰੌਣਕਾਂ ਲਗਾਉਣ ਲਈ Bunny Johal ਵੀ ਇੱਥੇ ਪਹੁੰਚ ਚੁੱਕੇ ਹਨ। ਦੱਸ ਦੇਈਏ ਗਾਇਕ ਗੁਰਸ਼ਬਦ ਕੁਝ ਘੰਟੇ ਪਹਿਲਾਂ ਹੀ ਨਿਊਜ਼ੀਲੈਂਡ ਪਹੁੰਚੇ ਹਨ। ਆਕਲੈਡ ਏਅਰਪੋਰਟ ‘ਤੇ ਪਹੁੰਚਣ ਮਗਰੋਂ ਪ੍ਰਸਿੱਧ ਗਾਇਕ ਆਏ ਅਦਾਕਾਰ ਦਾ ਭਰਵਾਂ ਸਵਾਗਤ ਵੀ ਕੀਤਾ ਗਿਆ।
ਗੁਰਸ਼ਬਦ ਅਤੇ Bunny Johal ਦੇ ਸ਼ੋਅ ਨੂੰ Ashke Live ਦਾ ਨਾਮ ਦਿੱਤਾ ਗਿਆ ਹੈ। ਇਹ Ashke Live ਸ਼ੋਅ Bains Hort ਤੇ Reejhan Films ਦੀ ਪੇਸ਼ਕਸ਼ ਹੈ। ਇਸ ਸ਼ੋਅ ਨੂੰ 2 ਹੋਰ ਪ੍ਰਸਿੱਧ ਗਾਇਕ ਵੀ ਆਪਣੇ ਗੀਤਾਂ ਦੇ ਨਾਲ ਚਾਰ ਚੰਨ ਲਾਉਣਗੇ। ਇਸ ਦੌਰਾਨ Satta Vairowalia ਅਤੇ Sukh Dhindsa ਵੀ ਆਪਣੇ ਗੀਤਾਂ ਦੇ ਨਾਲ ਲੋਕਾਂ ਨੂੰ ਝੂਮਣ ਲਈ ਮਜ਼ਬੂਰ ਕਰਨਗੇ। ਇਹ ਸ਼ੋਅ 19 ਅਕਤੂਬਰ ਨੂੰ ਸ਼ਾਮ 7.30 ਵਜੇ due drop event centre, manukau, BNZ theatre ਵਿੱਚ ਹੋਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਉੱਥੇ ਹੀ ਇਸ ਸ਼ੋਅ ਨੂੰ ਲੈ ਕੇ ਲੋਕਾਂ ‘ਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਇਸ ਸ਼ੋਅ ਦੀਆਂ ਟਿਕਟਾਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਤੇ ਉਹ ਵੀ ਵਾਜਬ ਰੇਟਾਂ ‘ਤੇ।