[gtranslate]

ਹੈਲੀਕਾਪਟਰ ਕ੍ਰੈਸ਼ ‘ਚ CDS ਬਿਪਿਨ ਰਾਵਤ ਸਣੇ ਪੰਜਾਬ ਦੇ ਗੁਰਸੇਵਕ ਸਿੰਘ ਤੇ ਹਰਜਿੰਦਰ ਸਿੰਘ ਵੀ ਹੋਏ ਸ਼ਹੀਦ

gursewak singh and harjinder singh of punjab

ਬੁੱਧਵਾਰ ਨੂੰ ਭਾਰਤੀ ਫੌਜ ਦੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਨੂੰ ਲੈ ਕੇ ਜਾ ਰਿਹਾ ਹਵਾਈ ਫੌਜ ਦਾ ਹੈਲੀਕਾਪਟਰ ਤਾਮਿਲਨਾਡੂ ਦੇ ਕੂਨੂਰ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ‘ਚ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਸਣੇ ਉਨ੍ਹਾਂ ਦੀ ਪਤਨੀ ਦੀ ਵੀ ਜਾਨ ਚਲੀ ਗਈ। ਹਾਦਸੇ ‘ਚ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਤੋਂ ਇਲਾਵਾ ਬ੍ਰਿਗੇਡੀਅਰ ਐਲਐਸ ਲਿੱਦਰ, ਲੈਫ਼ਟੀਨੈਂਟ ਕਰਨਲ ਹਰਜਿੰਦਰ ਸਿੰਘ, ਤਰਨ ਤਾਰਨ ਤੋਂ ਨਾਇਕ ਗੁਰਸੇਵਕ ਸਿੰਘ, ਨਾਇਕ ਜਤਿੰਦਰ, ਲਾਂਸ ਨਾਇਕ ਵਿਵੇਕ ਕੁਮਾਰ, ਲਾਂਸ ਨਾਇਕ ਬੀ ਸਾਈਂ ਤੇਜਾ ਅਤੇ ਹਵਲਦਾਰ ਸੱਤਪਾਲ ਵੀ ਸ਼ਹੀਦ ਹੋ ਗਏ ਸਨ।

ਜਨਰਲ ਬਿਪਿਨ ਰਾਵਤ ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ ਸਨ। ਉਨ੍ਹਾਂ ਨੂੰ ਦੇਸ਼ ਦਾ ਪਹਿਲਾ ਚੀਫ਼ ਆਫ਼ ਡਿਫ਼ੈਸ ਸਟਾਫ਼ ਬਣਾਇਆ ਗਿਆ ਸੀ। ਭਾਰਤੀ ਹਵਾਈ ਸੈਨਾ (IAF) ਦਾ MI-ਸੀਰੀਜ਼ ਹੈਲੀਕਾਪਟਰ ਚੀਫ਼ ਆਫ਼ ਡਿਫੈਂਸ ਸਟਾਫ (CDS), ਬਿਪਿਨ ਰਾਵਤ, ਉਨ੍ਹਾਂ ਦੇ ਸਟਾਫ਼ ਅਤੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਜਾ ਰਿਹਾ ਸੀ, ਜੋ ਤਾਮਿਲਨਾਡੂ ਦੇ ਕੂਨੂਰ ਵਿੱਚ ਕੋਇੰਬਟੂਰ ਅਤੇ ਸੁਲੂਰ ਵਿਚਕਾਰ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ਵਿੱਚ ਕੁੱਲ 14 ਲੋਕ ਸਵਾਰ ਸਨ।

Leave a Reply

Your email address will not be published. Required fields are marked *