ਪਿਛਲੇ ਸੋਮਵਾਰ ਨੂੰ ਡੁਨੇਡਿਨ ਵਿੱਚ ਆਪਣੇ ਹੀ ਘਰ ਬਾਹਰ ਮ੍ਰਿਤਕ ਪਾਏ ਗਏ ਗੁਰਜੀਤ ਸਿੰਘ ਦੀ ਲਾਸ਼ ਨੂੰ ਪੰਜਾਬ ਵਾਪਿਸ ਭੇਜਣ ਸਬੰਧੀ ਭਾਈਚਾਰੇ ਦੇ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧ ‘ਚ ਗੁਰਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਕ੍ਰਾਈਸਟਚਰਚ ਪਹੁੰਚਾਇਆ ਗਿਆ ਹੈ। ਉੱਥੇ ਹੀ ਪੁਲਿਸ ਨੇ ਇਸ ਮਾਮਲੇ ‘ਚ ਕਾਰਵਾਈ ਕਰਦਿਆਂ ਇੱਕ 33 ਸਾਲ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਸੋਮਵਾਰ ਨੂੰ ਡੁਨੇਡਿਨ ਜ਼ਿਲਾ ਅਦਾਲਤ ‘ਚ ਪੇਸ਼ ਕੀਤਾ ਹੈ। ਦੱਸ ਦੇਏ ਕਿ ਗੁਰਜੀਤ ਸਿੰਘ ਦੇ ਪਿਤਾ ਜੀ ਵੀ ਨਿਊਜ਼ੀਲੈਂਡ ਪਹੁੰਚੇ ਹੋਏ ਹਨ। ਇੱਥੇ ਭਾਈਚਾਰੇ ਦੇ ਵੱਲੋਂ ਉਨ੍ਹਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ।
ਸਥਾਨਕ ਰਿਪੋਰਟਾਂ ਅਨੁਸਾਰ ਹਰਜੀਤ ਮੱਗੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਜੀਤ ਸਿੰਘ ਦੀ ਦੇਹ ਨੂੰ ਕੱਲ ਦੁਪਹਿਰ ਕ੍ਰਾਈਸਟਚਰਚ ਲਿਜਾਇਆ ਗਿਆ ਸੀ। ਦੱਸ ਦੇਈਏ ਕਿ ਪੀੜਤ ਪਰਿਵਾਰ ਦੀ ਸਹਾਇਤਾ ਕਰਨ ਲਈ ਇੱਕ ਗਿਵਲਿਟਲ ਫੰਡਰੇਜ਼ਿੰਗ ਨਾਮ ਦਾ ਪੇਜ (https://givealittle.co.nz/cause/support-gurjit-singh-family) ਵੀ ਬਣਾਇਆ ਗਿਆ ਹੈ।