ਬੀਤੀ 23 ਜੂਨ, 2024 ਨੂੰ ਪਾਪਾਟੋਏਟੋਏ ਦੇ ਮਸ਼ਹੂਰ ਪੂਜਾ ਜਿਊਲਰਜ਼ ਸਟੋਰ ‘ਤੇ ਲੁਟੇਰਿਆਂ ਨੇ ਧਾਵਾ ਬੋਲਿਆ ਸੀ ਤੇ ਭਿਆਨਕ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਇਸ ਦੌਰਾਨ ਸਟੋਰ ਮਾਲਕ ਗੁਰਦੀਪ ਸਿੰਘ ਵੀ ਗੰਭੀਰ ਜ਼ਖਮੀ ਹੋ ਗਏ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਉਣਾ ਪਿਆ ਸੀ ਪਰ ਹੁਣ ਠੀਕ ਹੋਣ ਮਗਰੋਂ ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰ ਭਾਈਚਾਰੇ ਦਾ ਇਸ ਔਖੇ ਵੇਲੇ ਦਿੱਤੇ ਸਾਥ ਤੇ ਦੁਆਵਾਂ ਲਈ ਧੰਨਵਾਦ ਕੀਤਾ ਹੈ। ਇਸ ਦੇ ਨਾਲ ਨਾਲ ਉਨ੍ਹਾਂ ਨੇ ਪ੍ਰਸ਼ਾਸਨ ਪ੍ਰਤੀ ਵੀ ਗੁੱਸਾ ਜਤਾਇਆ ਹੈ। ਉੱਥੇ ਹੀ ਉਨ੍ਹਾਂ ਬੀਤੇ ਦਿਨ ਜਾਰੀ ਕੀਤੇ ਵੀਡੀਓ ‘ਚ ਸ਼ਨੀਵਾਰ ਤੇ ਕੱਲ ਐਤਵਾਰ ਨੂੰ ਸ਼ੋਪ ‘ਤੇ ਮੌਜੂਦ ਰਹਿਣ ਦੀ ਗੱਲ ਆਖੀ ਹੈ। ਇਸ ਵੀਡੀਓ ‘ਚ ਉਨ੍ਹਾਂ ਨੇ ਲੋਕਾਂ ਨੂੰ ਨਿੱਜੀ ਤੌਰ ‘ਤੇ ਮਿਲਣ, ਅਤੇ ਇੱਕ ਕੱਪ ਚਾਹ ਦਾ ਸਾਂਝਾ ਕਰਨ ਲਈ ਵੀ ਨਿੱਘਾ ਸੱਦਾ ਦਿੱਤਾ।
![](https://www.sadeaalaradio.co.nz/wp-content/uploads/2024/07/WhatsApp-Image-2024-07-13-at-4.40.42-PM-950x534.jpeg)