ਕ੍ਰਾਈਸਟਚਰਚ ਵਿੱਚ ਬੀਤੀ ਰਾਤ ਗੋਲੀਆਂ ਚੱਲਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਕ੍ਰਾਈਸਟਚਰਚ ਪੁਲਿਸ ਵੀ ਬੀਤੀ ਰਾਤ ਗੋਲੀਆਂ ਚੱਲਣ ਦੀਆਂ ਰਿਪੋਰਟਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਰਾਤ 10.30 ਵਜੇ ਦੇ ਕਰੀਬ ਡਾਲਿੰਗਟਨ ਦੇ ਉਪਨਗਰ ਵਿੱਚ ਗੇਹਰਸਟ ਰੋਡ ‘ਤੇ ਗਈ ਸੀ। ਬੁਲਾਰੇ ਨੇ ਦੱਸਿਆ ਕਿ ਕੋਈ ਜ਼ਖਮੀ ਨਹੀਂ ਹੋਇਆ ਹੈ। 2 ਦਸੰਬਰ ਨੂੰ ਰੈੱਡਵੁੱਡ ਦੇ ਕ੍ਰਾਈਸਟਚਰਚ ਉਪਨਗਰ ਵਿੱਚ ਗੰਨ ਸਿਟੀ ਸਟੋਰ ‘ਤੇ ਲੁੱਟ ਕੀਤੀ ਗਈ ਸੀ। ਇੱਕ ਨੇੜਲੇ ਸਟੋਰ ਦੇ ਮਾਲਕ ਨੇ ਉਸ ਸਮੇਂ ਖ਼ਦਸ਼ਾ ਜਤਾਇਆ ਸੀ ਕਿ ਉਸ ਨੂੰ ਚਿੰਤਾ ਹੈ ਕਿ ਉਹ ਬੰਦੂਕਾਂ ਸਟੋਰਾਂ ਵਿੱਚ ਭਵਿੱਖ ਵਿੱਚ ਲੁੱਟਾਂ-ਖੋਹਾਂ ਵਿੱਚ ਵਰਤੀਆਂ ਜਾ ਸਕਦੀਆਂ ਹਨ।
