ਬੁੱਧਵਾਰ ਨੂੰ ਕ੍ਰਾਈਸਟਚਰਚ ‘ਚ ਇੱਕ ਘਰ ਦੇ ਉੱਪਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ‘ਚ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 12.20 ਵਜੇ ਨੋਲੇਸ ਸੇਂਟ, ਮਾਈਰੇਹਾਉ ਵਿੱਚ ਤੇਜ਼ ਧਮਾਕਿਆਂ ਦੀ ਰਿਪੋਰਟ ਮਿਲੀ ਸੀ। ਪੁਲਿਸ ਉਸ ਪਤੇ ‘ਤੇ ਪਹੁੰਚੀ ਹੈ ਜਿਸ ਦੀ ਇਕ ਨਿਵਾਸੀ ਨੇ ਪੁਸ਼ਟੀ ਕੀਤੀ ਕਿ ਇਹ ਉਹੀ ਪਤਾ ਹੈ ਜਿੱਥੇ ਪਿਛਲੇ ਸਾਲ ਮਾਰਚ ਵਿਚ ਗੋਲੀਬਾਰੀ ਹੋਈ ਸੀ।
ਇਹ ਗੋਲੀਬਾਰੀ ਮੋਂਗਰੇਲ ਮੋਬ ਦੇ ਵਿਰੋਧੀ ਧੜਿਆਂ ਵਿਚਕਾਰ ਟਕਰਾਅ ਨਾਲ ਜੁੜੀ ਮੰਨੀ ਜਾਂਦੀ ਹੈ ਅਤੇ ਇਹ ਅਜਿਹੇ ਸਮੇਂ ਵਿੱਚ ਹੋਈ ਜਦੋਂ ਸ਼ਹਿਰ ਦੇ ਅੰਡਰਵਰਲਡ ਵਿੱਚ ਗੈਂਗ ਤਣਾਅ ਵੱਧ ਰਿਹਾ ਸੀ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਹਮਲੇ ‘ਚ ਕੋਈ ਜ਼ਖਮੀ ਨਹੀਂ ਹੋਇਆ।