ਨਿਊਜ਼ੀਲੈਂਡ ‘ਚ ਅਪਰਾਧਿਕ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਬੀਤੀ ਰਾਤ ਆਕਲੈਂਡ ਦੇ ਉਪਨਗਰ Panmure ‘ਚ ਇੱਕ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਹਨ। ਪੁਲਿਸ ਰਾਤ 10 ਵਜੇ ਦੇ ਕਰੀਬ ਓਰਾਨ ਰੋਡ ‘ਤੇ ਘਟਨਾ ਵਾਲੀ ਥਾਂ ‘ਤੇ ਪਹੁੰਚੀ ਸੀ ਅਤੇ ਦੇਖਿਆ ਸੀ ਕਿ ਗੋਲੀਆਂ ਨਾਲ ਦੋ ਖਿੜਕੀਆਂ ਟੁੱਟੀਆਂ ਹੋਈਆਂ ਸਨ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਇੱਕ ਵਾਹਨ ਵਿੱਚ ਮੌਕੇ ਤੋਂ ਫਰਾਰ ਹੋ ਗਏ ਸਨ। ਹਾਲਾਂਕਿ ਰਾਹਤ ਵਾਲੀ ਗੱਲ ਇਹ ਹੈ ਕਿ ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ। ਉੱਥੇ ਹੀ ਅਜੇ ਕੋਈ ਗ੍ਰਿਫਤਾਰੀ ਵੀ ਨਹੀਂ ਹੋਈ ਹੈ ਅਤੇ ਫਿਲਹਾਲ ਪੁਲਿਸ ਜਾਂਚ ਜਾਰੀ ਹੈ।
![gunshots fired at house in](https://www.sadeaalaradio.co.nz/wp-content/uploads/2022/08/aad68338-59b6-4d17-a825-8ac4628ce665-950x499.jpg)