ਇੰਡੋਨੇਸ਼ੀਆ ਦੇ ਅਸ਼ਾਂਤ ਪਾਪੂਆ ਖੇਤਰ ਵਿੱਚ ਸੋਮਵਾਰ ਨੂੰ ਇੱਕ ਹਿੰਸਕ ਟਕਰਾਅ ਸ਼ੁਰੂ ਹੋ ਗਿਆ ਸੀ, ਜਦੋਂ ਬੰਦੂਕਧਾਰੀਆਂ ਨੇ ਇੱਕ ਹੈਲੀਕਾਪਟਰ ‘ਤੇ ਹਮਲਾ ਕਰ ਦਿੱਤਾ ਸੀ, ਇੰਨਾਂ ਹੀ ਨਹੀਂ ਲੈਂਡਿੰਗ ਦੇ ਤੁਰੰਤ ਬਾਅਦ ਨਿਊਜ਼ੀਲੈਂਡ ਦੇ ਪਾਇਲਟ ਦਾ ਕਤਲ ਕਰ ਦਿੱਤਾ ਗਿਆ ਸੀ। ਕਤਲ ਹੋਏ ਨਿਊਜ਼ੀਲੈਂਡ ਦੇ ਪਾਇਲਟ ਦੀ ਪਛਾਣ 50 ਸਾਲਾ ਗਲੇਨ ਮੈਕੋਲਮ ਕੋਨਿੰਗ ਵੱਜੋਂ ਹੋਈ ਹੈ। ਗਲੇਨ ਮੈਕੋਲਮ ਕੋਨਿੰਗ ਸਾਊਥ ਆਈਲੈਂਡ ਦੇ ਮੋਟੁਏਕਾ ਨਾਲ ਸਬੰਧਿਤ ਸੀ। ਗਲੇਨ ਆਮ ਲੋਕਾਂ ਨੂੰ ਮਦਦ ਲਈ ਹਮੇਸ਼ਾ ਅੱਗੇ ਰਹਿੰਦਾ ਸੀ ਗਲੇਨ ਨੇ ਕ੍ਰਾਈਸਚਰਚ ਅਤੇ ਪੋਰਟ ਹਿਲਜ਼ ‘ਚ ਲੱਗੀ ਅੱਗ ਦੌਰਾਨ ਵੀ ਲੋਕਾਂ ਦੀ ਮਦਦ ਕੀਤੀ ਸੀ।
