ਹਸਪਤਾਲ ਦੇ ਬਾਹਰ ਕਾਰ ‘ਚ ਬੈਠੀ ਕਰ ਨਰਸ ਨੂੰ ਬੰਦੂਕਧਾਰੀ ਵਿਅਕਤੀ ਵੱਲੋਂ ਧਮਕੀ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਅਨੁਸਾਰ ਇੱਕ ਬੰਦੂਕਧਾਰੀ ਵਿਅਕਤੀ Palmerston North ਹਸਪਤਾਲ ਦੀ ਕਰਮਚਾਰੀ ਦੀ ਕਾਰ ਵਿੱਚ ਬੈਠ ਗਿਆ ਅਤੇ ਉਸਨੂੰ ਬੰਦੂਕ ਨਾਲ ਧਮਕੀ ਦਿੱਤੀ ਜਦੋਂ ਉਹ ਦੇਰ ਰਾਤ ਕੰਮ ਤੋਂ ਜਾ ਰਹੀ ਸੀ। ਰਿਪੋਰਟਾਂ ਮੁਤਾਬਿਕ ਜਿਸ ਨੂੰ ਧਮਕੀ ਮਿਲੀ ਹੈ ਉਹ ਇੱਕ ਨਰਸ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਰਾਤ 11 ਵਜੇ ਦੇ ਕਰੀਬ ਬੁਲਾਇਆ ਗਿਆ ਸੀ ਜਦੋਂ ਇੱਕ ਵਿਅਕਤੀ ਔਰਤ ਦੀ ਕਾਰ ਦੀ ਪਿਛਲੀ ਸੀਟ ‘ਤੇ ਬੈਠ ਗਿਆ ਅਤੇ ਉਸ ਵੱਲ ਬੰਦੂਕ ਤਾਣ ਕੇ ਉਸਨੂੰ ਗੱਡੀ ਚਲਾਉਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ, “ਖੁਸ਼ਕਿਸਮਤੀ ਰਹੀ ਕਿ ਕੋਈ ਜ਼ਖਮੀ ਨਹੀਂ ਹੋਇਆ, ਪਰ ਇਹ ਔਰਤ ਲਈ ਇੱਕ ਭਿਆਨਕ ਅਨੁਭਵ ਸੀ।” ਪੁਲਿਸ ਆਦਮੀ ਨੂੰ ਲੱਭਣ ਲਈ ਫੋਰੈਂਸਿਕ ਜਾਂਚ ਸਮੇਤ ਜਾਂਚ ਕਰ ਰਹੀ ਸੀ। ਹੈਲਥ ਐਨਜ਼ੈਡ ਨੇ ਕਿਹਾ ਕਿ ਉਨ੍ਹਾਂ ਨੇ ਹਸਪਤਾਲ ਵਿੱਚ ਸੁਰੱਖਿਆ ਵਧਾ ਦਿੱਤੀ ਹੈ।
