ਨਿਊਜ਼ੀਲੈਂਡ ‘ਚ ਵਾਪਰ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਕ੍ਰਾਈਸਟਚਰਚ ਤੋਂ ਸਾਹਮਣੇ ਆਇਆ ਹੈ, ਜਿੱਥੇ ਗਨ ਸਿਟੀ ਸਟੋਰ ‘ਚ ਚੋਰੀ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ 3 ਨੌਜਵਾਨ ਲੁਟੇਰੇ ਵੱਡੀ ਗਿਣਤੀ ਵਿੱਚ ਏਅਰ ਰਾਈਫਲਾਂ, ਗੋਲੀਆਂ ਤੇ ਹੋਰ ਹਥਿਆਰ ਲੈ ਕੇ ਫਰਾਰ ਹੋਏ ਹਨ। ਤੜਕੇ 3.20 ਵਜੇ ਦੇ ਕਰੀਬ ਕ੍ਰੈਨਫੋਰਡ ਸਟ੍ਰੀਟ, ਰੈੱਡਵੁੱਡ ‘ਤੇ ਗੰਨ ਸਿਟੀ ਵਿਖੇ ਰੋਲਰ ਦੇ ਦਰਵਾਜ਼ੇ ਨੂੰ ਤੋੜਨ ਲਈ ਇੱਕ ਚੋਰੀ ਹੋਏ ਹਰੇ ਰੰਗ ਦੇ ਮਾਜ਼ਦਾ ਡੈਮਿਓ ਦੀ ਵਰਤੋਂ ਕੀਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਚਾਰੇ ਵਿਅਕਤੀ ਕ੍ਰੈਨਫੋਰਡ ਸਟਰੀਟ ‘ਤੇ ਇੱਕ ਚੋਰੀ ਹੋਏ ਕਾਲੇ ਸੁਬਾਰੂ ਫੋਰੈਸਟਰ ਵਿੱਚ ਦੱਖਣ ਵੱਲ ਜਾ ਰਹੇ ਸਨ। ਪੁਲਿਸ ਚੋਰੀ ਹੋਏ ਸਾਮਾਨ ਦੀ ਪੜਤਾਲ ਵਿੱਚ ਜੁਟੀ ਹੋਈ ਹੈ।
ਡਿਟੈਕਟਿਵ ਸੀਨੀਅਰ ਸਾਰਜੈਂਟ ਵੇਲਜ਼ ਨੇ ਕਿਹਾ, “ਅਸੀਂ ਹਥਿਆਰਾਂ ਨਾਲ ਸਬੰਧਿਤ ਘਟਨਾਵਾਂ ਬਾਰੇ ਚਿੰਤਾ ਨੂੰ ਸਮਝਦੇ ਹਾਂ। ਪੁਲਿਸ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਕਈ ਸੁਰਾਗਾਂ ਦਾ ਪਤਾ ਲਗਾ ਰਹੀ ਹੈ।” ਈ-ਮੈਗਾ ਸਟੋਰ ਦੇ ਮੈਨੇਜਰ ਜੇਰੇਮੀ ਜੋਸੇਫ ਨੇ ਕਿਹਾ ਕਿ ਰੇਡ ਦੇ ਸਮੇਂ ਗਨ ਸਿਟੀ ਦੇ ਕੋਲ ਉਸਦੀ ਦੁਕਾਨ ਦੇ ਸਾਹਮਣੇ ਕੈਮਰੇ ਬੰਦ ਸਨ।
ਉਨ੍ਹਾਂ ਨੂੰ ਚਿੰਤਾ ਸੀ ਕਿ ਲੋਕ ਬੰਦੂਕਾਂ ਲੈ ਕੇ ਦੁਕਾਨ ਵਿੱਚ ਆ ਸਕਦੇ ਹਨ। ਉਨ੍ਹਾਂ ਕਿਹਾ ਕਿ, “ਸਾਨੂੰ ਆਪਣੇ ਸਟਾਫ ਦੀ ਚਿੰਤਾ ਹੈ।” ਨੇੜਲੇ ਕੰਪਲੀਟ ਐਂਗਲਰ ਅਤੇ ਕੰਪਲੀਟ ਆਊਟਡੋਰ ਦੇ ਮਾਲਕ ਮੈਲਕਮ ਬੈੱਲ ਨੇ ਕਿਹਾ ਕਿ ਉਨ੍ਹਾਂ ਦੀ ਦੁਕਾਨ ਨੂੰ ਵੀ ਨੁਕਸਾਨ ਪਹੁੰਚਿਆ ਹੈ। ਅਸੀਂ ਸਿਰਫ਼ ਇੱਕ ਮਹਾਂਮਾਰੀ ਦਾ ਹਿੱਸਾ ਹਾਂ ਜੋ ਸਾਡੇ ਦੇਸ਼ ਵਿੱਚ ਵਾਪਰ ਰਹੀ ਹੈ ਅਤੇ ਬਦਕਿਸਮਤੀ ਨਾਲ ਅਸੀਂ ਸਿਰਫ਼ ਪੀੜਤ ਹਾਂ। ਸਵੇਰੇ 5.20 ਵਜੇ ਦੇ ਕਰੀਬ ਮਾਰਸ਼ਲੈਂਡ ਰੋਡ ‘ਤੇ ਇੱਕ ਸਪੋਰਟਸ ਦੀ ਦੁਕਾਨ ‘ਤੇ ਵੀ ਚੋਰੀ ਕੀਤੀ ਗਈ, ਜਿਸ ਵਿੱਚ ਦਾਖਲੇ ਲਈ ਮਲੇਟਸ ਦੀ ਵਰਤੋਂ ਕੀਤੀ ਗਈ ਸੀ।