ਆਕਲੈਂਡ ‘ਚ ਬੰਦੂਕ ਦੇ ਦਮ ‘ਤੇ ਹੁੰਦੀਆਂ ਵਾਰਦਾਤਾਂ ‘ਚ ਵੱਡਾ ਵਾਧਾ ਹੋਇਆ ਹੈ ਅਤੇ ਪੁਲਿਸ ਦੇ ਅੰਕੜੇ ਦਰਸਾਉਂਦੇ ਹਨ ਕਿ ਗੈਰ-ਕਾਨੂੰਨੀ ਤੌਰ ‘ਤੇ ਬੰਦੂਕਾਂ ਦੀ ਸਮੱਸਿਆ ਵੀ ਕਾਫੀ ਵੱਡੀ ਬਣਦੀ ਜਾ ਰਹੀ ਹੈ। ਅਧਿਕਾਰਤ ਸੂਚਨਾ ਐਕਟ ਦੁਆਰਾ ਸਾਂਝੇ ਕੀਤੇ ਗਏ ਡੇਟਾ ਅੰਕੜੇ ਦਰਸਾਉਂਦੇ ਹਨ ਕਿ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ‘ਚ ਆਕਲੈਂਡ ਵਿੱਚ ਹਥਿਆਰਾਂ ਦੇ ਨਾਲ 879 ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ, ਜੋ ਕਿ 2023 ਦੇ ਮੁਕਾਬਲੇ ਨਾਲੋਂ 28 ਵੱਧ ਹਨ। ਹੈਰਾਨੀਜਨਕ ਗੱਲ ਇਹ ਵੀ ਹੈ ਕਿ ਇੰਨਾਂ ‘ਚ ਲਾਇਸੈਂਸੀ ਹਥਿਆਰਾਂ ਦੇ ਨਾਲ ਸਿਰਫ਼ 18 ਵਾਰਦਾਤਾਂ ਹੋਈਆਂ ਹਨ। ਮੈਨੂਰੇਵਾ ਦੇ ਦੱਖਣੀ ਆਕਲੈਂਡ ਉਪਨਗਰ ‘ਚ 2024 ਦੇ ਪਹਿਲੇ ਛੇ ਮਹੀਨਿਆਂ ਵਿੱਚ ਸਭ ਤੋਂ ਵੱਧ ਰਿਪੋਰਟ ਕੀਤੇ ਗਏ ਹਥਿਆਰਾਂ ਦੇ ਅਪਰਾਧ ਸਨ, ਇੱਥੇ 102 ਮਾਮਲੇ ਸਾਹਮਣੇ ਆਏ ਹਨ ਜੋ 2023 ਨਾਲੋਂ 11 ਵੱਧ ਹਨ। ਇਸ ਤੋਂ ਇਲਾਵਾ ਹੈਂਡਰਸਨ ‘ਚ 75 ਤੇ ਆਕਲੈਂਡ ਸੈਂਟਰਲ ‘ਚ 72 ਮਾਮਲੇ ਸਾਹਮਣੇ ਆਏ ਹਨ।
