ਬੀਤੇ ਦਿਨੀ ਆਕਲੈਂਡ ਤੋਂ ਕੁਝ ਦੂਰੀ ‘ਤੇ ਗਲਫ ਹਾਰਬਰ ‘ਤੇ ਮਿਲੇ ਮਨੁੱਖੀ ਅਵਸ਼ੇਸ਼ (ਲਾਸ਼ ) ਸਬੰਧੀ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਦਰਅਸਲ ਇਹ ਲਾਸ਼ ਏਸ਼ੀਅਨ ਮੂਲ ਦੀ ਮਹਿਲਾ ਦੀ ਦੱਸੀ ਜਾ ਰਹੀ ਹੈ। ਹਾਲਾਂਕਿ ਇਹ ਮਹਿਲਾ ਕੌਣ ਹੈ ਇਸ ਸਬੰਧੀ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਮਗਰੋਂ ਪੁਲਿਸ ਨੇ ਸ਼ੱਕ ਜਤਾਇਆ ਹੈ ਕਿ ਇਹ ਮਹਿਲਾ ਚੀਨ ਨਾਲ ਸਬੰਧਿਤ ਹੋ ਸਕਦੀ ਹੈ। ਉੱਥੇ ਪੁਲਿਸ ਨੇ ਆਮ ਲੋਕਾਂ ਨੂੰ ਵੀ ਇਸ ਮਾਮਲੇ ਸਬੰਧੀ ਮੱਦਦ ਕਰਨ ਦੀ ਅਪੀਲ ਕੀਤੀ ਹੈ।
