ਸਿੱਧੂ ਮੂਸੇਵਾਲਾ ਭਾਵੇ ਇਸ ਦੁਨੀਆ ‘ਤੇ ਨਹੀਂ ਰਿਹਾ ਪਰ ਅੱਜ ਵੀ ਲੋਕ ਸਿੱਧੂ ਨੂੰ ਯਾਦ ਕਰ ਰਹੇ ਨੇ,ਅੱਜ ਵੀ ਲੋਕਾਂ ਦੀਆਂ ਅੱਖਾਂ ਸਿੱਧੂ ਨੂੰ ਯਾਦ ਕਰ ਹੰਝੂਆਂ ਨਾਲ ਭਰ ਜਾਂਦੀਆਂ ਨੇ , ਉੱਥੇ ਹੀ ਲੋਕ ਲਗਾਤਰ ਸਿੱਧੂ ਦੇ ਪਿੰਡ ਤੇ ਘਰ ਪਹੁੰਚ ਸਿੱਧੂ ਦੇ ਮਾਤਾ ਪਿਤਾ ਨੂੰ ਵੀ ਮਿਲ ਰਹੇ ਨੇ, ਦੂਜੇ ਪਾਸੇ ਸੋਸ਼ਲ ਮੀਡੀਆਂ ਤੇ ਵੀ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਨੂੰ ਲੈਕੇ ਬਹੁਤ ਸਾਰੀਆਂ ਪੋਸਟਾਂ ਦੇਖਣ ਨੂੰ ਮਿਲ ਰਹੀਆਂ ਨੇ, ਪਰ ਹੁਣ ਸਿੱਧੂ ਦੇ ਦੋਸਤ ਅਤੇ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਗੁਲਾਬ ਸਿੱਧੂ ਨੇ ਮੂਸੇਵਾਲੇ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ, ਦਰਅਸਲ ਗੁਲਾਬ ਸਿੱਧੂ ਨੇ ਸਿੱਧੂ ਮੂਸੇਵਾਲੇ ਦੇ ਨਾਮ ਦੇ ਹੈਸ਼ਟੈਗ ਵਰਤਣ ਵਾਲਿਆਂ ਨੂੰ ਇੱਕ ਅਪੀਲ ਕੀਤੀ ਹੈ, ਉਨ੍ਹਾਂ ਕਿਹਾ ਹੈ ਕਿ ਲੋਕ ਆਪਣੀਆਂ ਨਿੱਜੀ ਫੋਟੋਆਂ ‘ਤੇ ਵੀ ਮੂਸੇਵਾਲੇ ਦੇ ਟੈਗ ਪਾ ਰਹੇ ਨੇ ਜੋ ਨਹੀਂ ਪਾਉਣੇ ਚਾਹੀਦੇ।
ਗੁਲਾਬ ਸਿੱਧੂ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਮੈ ਬਹੁਤ ਦਿਨਾਂ ਤੋਂ ਇੱਕ ਗੱਲ ਕਰਨੀ ਤੇ ਕਹਿਣੀ ਚਾਹੁੰਦਾ ਸੀ ਕਿ ਤੁਸੀ ਜਿਹੜੇ ਸ਼ੁੱਭਦੀਪ ਦੇ ਹੈਸ਼ਟੈਗ ਵਰਤ ਰਹੇ ਹੋ #sidhumoosewala ਤੇ #justiceforsidhumoosewala ਕਿਰਪਾ ਕਰਕੇ ਇੰਨ੍ਹਾਂ ਹੈਸ਼ਟੈਗਸ ਨੂੰ ਵਰਤ ਕੇ ਆਪਣੀਆਂ ਨਿੱਜੀ ਫੋਟੋਆਂ ਨਾ ਪੋਸਟ ਕਰਿਆ ਕਰੋ, ਮੈਂ ਇਹ ਗੱਲ ਕਰਨੀ ਨਹੀਂ ਸੀ ਪਰ ਅੱਜ ਮੈ ਦੇਖਿਆ ਇੱਕ ਕੁੜੀ ਅੱਧ ਨੰਗੀ ਹੋ ਕੇ ਪੋਸਟ ਪਾ ਰਹੀ ਆ ਓਹਨੂੰ ਕੋਈ ਲੈਣਾ ਦੇਣਾ ਨਹੀਂ ਸੀ #sidhumoosewala ਹੈਸ਼ਟੈਗ ਨਾਲ ਸਿਰਫ ਟਰੈਂਡਿੰਗ ‘ਚ ਚੱਲਦਾ ਹੈਸ਼ਟੈਗ ਵਰਤ ਰਹੇ ਕੁੱਝ ਕੁ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿਰਪਾ ਕਰਕੇ ਇਸ ਨੂੰ ਟਰੈਂਡਿੰਗ ਆਲਾ ਟੈਗ ਸਮਝ ਕੇ ਆਪਣੀ ਨਿੱਜੀ ਜ਼ਿੰਦਗੀ ਨਾ ਅੱਪਲੋਡ ਕਰੋ, its a request please ਉਸਦੀ ਮੌਤ ਨੂੰ ਹੌਟ ਟੌਪਿਕ ਬਣਾ ਕੇ ਆਪਣੇ ਲਾਇਕ ਵਿਊ ਨਾ ਵਧਾਓ।
ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆਂ ‘ਤੇ ਬਹੁਤ ਸਾਰੀਆਂ ਅਜਿਹੀਆਂ ਪੋਸਟਾਂ ਦੇਖਣ ਨੂੰ ਮਿਲ ਰਹੀਆਂ ਨੇ ਜਿਨ੍ਹਾਂ ‘ਚ ਲੋਕਾਂ ਨੇ ਆਪਣੀਆਂ ਨਿੱਜੀ ਫੋਟੋਆਂ ਪਾ ਕੇ ਸਿੱਧੂ ਦੇ ਹੈਸ਼ਟੈਗ ਵਰਤੇ ਨੇ, ਉੱਥੇ ਹੀ ਦੇਖਣਾ ਹੋਵੇਗਾ ਕਿ ਗੁਲਾਬ ਸਿੱਧੂ ਦੀ ਇਸ ਅਪੀਲ ਦਾ ਲੋਕਾਂ ‘ਤੇ ਕੀ ਅਸਰ ਹੋਵੇਗਾ ‘ਤੇ ਤੁਹਾਡੇ ਇਸ ਪੋਸਟ ਬਾਰੇ ਕੀ ਵਿਚਾਰ ਨੇ ਉਹ ਵੀ ਕਾਮੈਂਟ ਬੋਕਸ ਵਿੱਚ ਜਰੂਰੁ ਸਾਂਝੇ ਕਰਨਾ।