ਦਿੱਲੀ ਦੇ ਮੁੱਖ ਮੰਤਰੀ ਇਸ ਸਮੇਂ ਗੁਜਰਾਤ ਦੌਰੇ ‘ਤੇ ਹਨ। ਗੁਜਰਾਤ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (ਆਪ) ਸੂਬੇ ਵਿੱਚ ਚੋਣ ਪ੍ਰਚਾਰ ਵਿੱਚ ਜੁਟੀ ਹੋਈ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਗੁਜਰਾਤ ਪੁਲਿਸ ਵਿਚਾਲੇ ਉਸ ਸਮੇਂ ਬਹਿਸ ਹੋ ਗਈ ਜਦੋਂ ਉਹ ਆਟੋ ਰਾਹੀਂ ਜਾ ਰਹੇ ਸਨ। ਦਰਅਸਲ, ਪੁਲਿਸ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਕੇਜਰੀਵਾਲ ਨੂੰ ਆਟੋ ‘ਤੇ ਬਾਹਰ ਜਾਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਕੁੱਝ ਦੇਰ ਤੱਕ ਅਰਵਿੰਦ ਕੇਜਰੀਵਾਲ ਅਤੇ ਪੁਲਿਸ ਵਿਚਾਲੇ ਬਹਿਸ ਹੋਈ। ਅਰਵਿੰਦ ਕੇਜਰੀਵਾਲ ਅਹਿਮਦਾਬਾਦ ਸਥਿਤ ਆਪਣੇ ਹੋਟਲ ਤੋਂ ਇੱਕ ਆਟੋ ਵਿੱਚ ਰਾਤ ਦੇ ਖਾਣੇ ਲਈ ਜਾ ਰਹੇ ਸਨ।
ગુજરાતની જનતા એટલે જ દુઃખી છે કેમ કે ભાજપના નેતાઓ જનતાની વચ્ચે નથી જતા અને અમે જનતાની વચ્ચે જઈએ છે તો તમે રોકો છો – CM @ArvindKejriwal
પ્રોટોકોલ તો એક બહાનું છે… હકીકતમાં કેજરીવાલને સામાન્ય જનતાની વચ્ચે જતા રોકવાનું છે pic.twitter.com/CqFXbWGlf0
— AAP Gujarat । Mission2022 (@AAPGujarat) September 12, 2022
ਕੇਜਰੀਵਾਲ ਅਤੇ ਪੁਲਿਸ ਵਿਚਾਲੇ ਹੋਈ ਬਹਿਸ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਸੀਐਮ ਕੇਜਰੀਵਾਲ ਕਹਿ ਰਹੇ ਹਨ ਕਿ ਸਾਨੂੰ ਤੁਹਾਡੀ ਸੁਰੱਖਿਆ ਨਹੀਂ ਚਾਹੀਦੀ, ਵਾਪਿਸ ਲੈ ਜਾਉ ਆਪਣੀ, ਤੁਸੀਂ ਮੈਨੂੰ ਜ਼ਬਰਦਸਤੀ ਸੁਰੱਖਿਆ ਦੇ ਰਹੇ ਹੋ, ਮੈਨੂੰ ਇਹ ਸੁਰੱਖਿਆ ਨਹੀਂ ਚਾਹੀਦੀ, ਤੁਸੀਂ ਮੈਨੂੰ ਕੈਦ ਕਰ ਰਹੇ ਹੋ, ਮੈਂ ਜਨਤਾ ਦਾ ਆਦਮੀ ਹਾਂ। ਸਾਨੂੰ ਸੁਰੱਖਿਆ ਨਹੀਂ ਚਾਹੀਦੀ। ਹਾਲਾਂਕਿ ਬਾਅਦ ‘ਚ ਅਰਵਿੰਦ ਕੇਜਰੀਵਾਲ ਆਟੋ ਚਾਲਕ ਦੇ ਘਰ ਰਵਾਨਾ ਹੋ ਗਏ। ਪੁਲਿਸ ਵੀ ਆਟੋ ਵਿੱਚ ਨਾਲ ਗਈ।