ਅੱਜ ਦੇ ਯੁੱਗ ਵਿੱਚ ਕਾਫੀ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਹੈ। ਉੱਥੇ ਕਈ ਲੋਕ ਇਸਨੂੰ ਹਲਕੇ ‘ਚ ਲੈਂਦੇ ਹਨ ਜਿਸ ਦੇ ਨਤੀਜੇ ਕਾਫੀ ਮਾੜੇ ਨਿਕਲਦੇ ਹਨ। ਇਸ ਲਈ ਅੱਜ ਇਸ ਤੁਹਾਨੂੰ ਇੱਕ ਨੁਸਖਾ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਵੀ ਸਹਾਇਤਾ ਕਰੇਂਗਾ। ਅਸੀਂ ਗੱਲ ਕਰ ਰਹੇ ਹਾਂ ਅਮਰੂਦ ਦੀ। ਦਰਅਸਲ ਅਮਰੂਦ ਵਿੱਚ ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ ’ਚ ਹੁੰਦੇ ਹਨ ਇਸ ਲਈ ਇਹ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ।
ਡਾਇਬੀਟੀਜ਼ – ਇਸ ’ਚ ਫਾਈਬਰ ਭਰਪੂਰ ਮਾਤਰਾ ’ਚ ਮੌਜੂਦ ਹੁੰਦਾ ਹੈ, ਜੋ ਡਾਇਬਿਟੀਜ਼ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਸ਼ੂਗਰ ਲੈਵਲ ਕੰਟਰੋਲ ’ਚ ਰਹਿੰਦਾ ਹੈ।
ਕੈਂਸਰ – ਅਮਰੂਦ ’ਚ ਮੌਜੂਦ ਵਿਟਾਮਿਨ ਸੀ ਅਤੇ ਲਾਇਕੋਪੀਨ ਨਾਮਕ ਫਾਇਟੋ ਪੌਸ਼ਟਿਕ ਤੱਤ ਪਾਇਆ ਜਾਂਦਾ ਹੈ, ਜੋ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ।
ਦਿਮਾਗ ਲਈ ਫਾਇਦੇਮੰਦ – ਅਮਰੂਦ ਖਾਣ ਨਾਲ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ। ਨਸਾਂ ਨੂੰ ਆਰਾਮ ਮਿਲਦਾ ਹੈ। ਇਸ ਨੂੰ ਖਾਣ ਨਾਲ ਖੂਨ ਦੇ ਦੌਰੇ ’ਚ ਸੁਧਾਰ ਹੁੰਦਾ ਹੈ।
ਭਾਰ ਘੱਟ ਕਰੇ – ਅਮਰੂਦ ਭਾਰ ਘਟਾਉਣ ’ਚ ਬਹੁਤ ਮਦਦਗਾਰ ਹੁੰਦਾ ਹੈ। ਇਸ ਨੂੰ ਖਾਣ ਨਾਲ ਪੇਟ ਵੀ ਭਰ ਜਾਂਦਾ ਹੈ ਅਤੇ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਇਹ ਹੈ ਕਿ ਇਸ ’ਚ ਕੈਲੋਰੀ ਵੀ ਘੱਟ ਹੁੰਦੀ ਹੈ।
ਦੰਦਾਂ ਦੇ ਦਰਦ ਲਈ ਲਾਭਕਾਰੀ – ਇਹ ਦੰਦਾਂ ਦੀ ਇਨਫੈਕਸ਼ਨ ਨੂੰ ਦੂਰ ਕਰਨ ਅਤੇ ਕੀੜੇ ਮਾਰਨ ’ਚ ਬਹੁਤ ਮਦਦਗਾਰ ਹੈ ਇਸ ਦੀਆਂ ਪੱਤੀਆਂ ਦੇ ਰਸ ਨਾਲ ਦੰਦਾਂ ਅਤੇ ਦਾੜਾਂ ਦੀ ਮਾਲਿਸ਼ ਕਰਨ ਨਾਲ ਬਹੁਤ ਫਾਇਦਾ ਹੁੰਦਾ ਹੈ।
ਕਬਜ਼ – ਅਮਰੂਦ ਦੇ ਬੀਜ ਬੇਹੱਦ ਫਾਇਦੇਮੰਦ ਹੁੰਦੇ ਹਨ। ਇਸ ਨਾਲ ਪੇਟ ਦੀ ਸਫਾਈ ਹੋ ਜਾਂਦੀ ਹੈ। ਇਸ ਨੂੰ ਖਾਣ ਨਾਲ ਕਬਜ਼ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।