ਨਾਬਾਲਿਗ ਕੁੜੀਆਂ ਨੂੰ ਸ਼ਰਾਬ ਪਿਆਉਣ ਤੇ ਇਂਡੀਸੈਂਟ ਅਸਾਲਟ ਮਾਮਲੇ ‘ਚ ਇੱਕ ਪੰਜਾਬੀ ਨੌਜਵਾਨ ਕਸੂਤਾ ਫਸਿਆ ਹੈ। ਵੈਸਟ ਕੋਸਟ ਦੀ ਗ੍ਰੇਮਾਉਥ ਜਿਲ੍ਹਾ ਅਦਾਲਤ ਨੇ ਇਸ ਮਾਮਲੇ ‘ਚ 32 ਸਾਲ ਦੇ ਪੰਜਾਬੀ ਨੌਜਵਾਨ ਨੂੰ 3 ਮਹੀਨੇ ਕਮਿਊਨਿਟੀ ਡਿਟੈਂਸ਼ਨ ਤੇ 12 ਮਹੀਨੇ ਦੀ ਇਨਟੈਨਸਿਵ ਸੁਪਰਵੀਜ਼ਨ ਦੀ ਸਜਾ ਸੁਣਾਈ ਗਈ ਹੈ। ਇਸ ਨੌਜਵਾਨ ਦਾ ਨਾਮ ਜਗਵਿੰਦਰ ਸਿੰਘ ਹੈ ਜਿਸ ਤੇ ਦੋਸ਼ ਲੱਗੇ ਹਨ ਕਿ ਉਸਨੇ ਆਪਣੀ ਪੀਜ ਹੱਟ ਫ੍ਰੈਂਚਾਈਜ਼ੀ ‘ਤੇ ਕੰਮ ਕਰਦੀਆਂ 2 ਨਾਬਾਲਿਗ ਕੁੜੀਆਂ ਨੂੰ ਵੱਖੋ-ਵੱਖ ਮੌਕਿਆਂ ‘ਤੇ ਘਰ ਬੁਲਾ ਕੇ ਸ਼ਰਾਬ ਪਿਆਈ ਤੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਇੱਕ ਰਿਪੋਰਟ ਮੁਤਾਬਿਕ ਦੋਵੇ ਕੁੜੀਆਂ ਮੌਕੇ ਤੋਂ ਕਿਸੇ ਤਰੀਕੇ ਭੱਜਣ ਵਿੱਚ ਸਫਲ ਰਹੀਆਂ ਸੀ। ਹਾਲਾਂਕਿ ਪੰਜਾਬੀ ਨੌਜਵਾਨ ਦੀ ਪਤਨੀ ਇਸ ਸਮੇਂ ਗਰਭਵਤੀ ਹੈ ਜਿਸ ਦੇ ਚੱਲਦਿਆਂ ਉਸਦੀ ਸਜਾ ਨੂੰ ਥੋੜਾ ਦੇਰੀ ਨਾਲ ਸ਼ੁਰੂ ਕੀਤਾ ਜਾਵੇਗਾ।
