ਕੋਰੋਨਾ ਕਾਰਨ ਲਾਗੂ ਕੀਤੀਆਂ ਗਈਆਂ ਸਖਤ ਪਬੰਦੀਆਂ ਦੇ ਕਾਰਨ ਨਿਊਜ਼ੀਲੈਂਡ ਵਿੱਚ ਇਮੀਗ੍ਰੇਸ਼ਨ ਦਾ ਮਾਮਲਾ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ। ਜਿਸ ਨੂੰ ਹੱਲ ਕਰਨ ਦੇ ਲਈ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋ ਵੀ ਲਗਾਤਾਰ ਯਤਨ ਕੀਤੇ ਜਾਂ ਰਹੇ ਹਨ। ਇਸੇ ਤਹਿਤ ਅੱਜ ਸ਼ੁੱਕਰਵਾਰ ਨੂੰ ਇਮੀਗ੍ਰੇਸ਼ਨ ਦੇ ਮੁੱਦੇ ‘ਤੇ ਵਿਚਾਰ ਵਟਾਂਦਰੇ ਕਰਨ ਲਈ ਗਰੀਨ ਪਾਰਟੀ ਦੇ ਬੁਲਾਰੇ ਅਤੇ ਮੈਂਬਰ ਪਾਰਲੀਮੈਂਟ Ricardo Menendez ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਵਿਸੇਸ ਤੌਰ ‘ਤੇ ਪਹੁੰਚੇ ਹਨ।
ਦਰਅਸਲ ਕੋਰੋਨਾ ਪਬੰਦੀਆਂ ਦੇ ਕਾਰਨ ਨਿਊਜਲੈਂਡ ਦੇ ਬਾਰਡਰ ਬੰਦ ਹੋਣ ਤੋਂ ਬਾਅਦ ਕਈ ਪ੍ਰਵਾਸੀ ਭਾਰਤ ਵਿੱਚ ਫਸੇ ਗੋਏ ਹਨ ਜੋ ਬੀਤੇ ਲੰਬੇ ਸਮੇਂ ਤੋਂ ਨਿਊਜੀਲੈਂਡ ਵਾਪਿਸ ਨਹੀਂ ਆ ਸਕੇ, ਇਸ ਕਾਰਨ ਸਰਕਾਰ ਸਾਹਮਣੇ ਇਹ ਮੁੱਦਾ ਰੱਖ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਸੁਪਰੀਮ ਸਿੱਖ ਸੁਸਾਇਟੀ ਦੇ ਆਗੂਆਂ ਵੱਲੋ ਨਿਰੰਤਰ ਆਪਣੇ ਪੱਧਰ ‘ਤੇ ਯਤਨ ਕੀਤੇ ਜਾਂ ਰਹੇ ਹਨ, ਅਤੇ ਸਰਕਾਰ ਨੂੰ ਇਸ ਮਸਲੇ ਦਾ ਹੱਲ ਕਰਨ ਲਈ ਅਪੀਲ ਕੀਤੀ ਜਾਂ ਰਹੀ ਹੈ। ਇਸੇ ਲਈ ਆਗੂਆਂ ਨੇ ਸਰਕਾਰ ਦੇ ਨੁਮਾਇੰਦਿਆਂ ਅਤੇ ਮੰਤਰੀਆਂ ਨਾਲ ਵੀ ਕਈ ਵਾਰ ਵਿਚਾਰ ਚਰਚਾ ਕੀਤੀ ਹੈ।