[gtranslate]

ਕਾਰ ‘ਚ ਬਿਨਾਂ ਸੀਟ ਬੈਲਟ ਲਗਾਏ ਸਫਰ ਕਰ ਕਸੂਤੇ ਫਸੇ ਗਰੀਨ ਪਾਰਟੀ ਦੇ ਮੈਂਬਰ ਪਾਰਲੀਮੈਂਟ, ਮੰਗਣੀ ਪਈ ਮੁਆਫੀ !

ਗ੍ਰੀਨ ਪਾਰਟੀ ਐਮਪੀ ਬੈਂਜਾਮਿਨ ਡੋਇਲ ਨੂੰ ਬਿਨਾਂ ਸੀਟ ਬੈਲਟ ਸਫ਼ਰ ਕਰਨਾ ਮਹਿੰਗਾ ਪਿਆ ਹੈ। ਇਹ ਮਾਮਲਾ ਵੀਰਵਾਰ ਸਵੇਰ ਦਾ ਹੈ ਜਦੋਂ ਕੈਬ ਦੇ ਪਿੱਛੇ ਬੈਠ ਸਫ਼ਰ ਕਰਨ ਦੌਰਾਨ ਐਮਪੀ ਬੈਂਜਾਮਿਨ ਡੋਇਲ ਨੇ ਸੀਟਬੈਲਟ ਨਹੀਂ ਲਗਾਈ ਸੀ। ਹੁਣ ਇਸ ਕਾਰਨ ਬੈਂਜਾਮਿਨ ਨੇ ਆਪਣੀ ਮੁਆਫੀ ਮੰਗੀ ਹੈ। ਉਨ੍ਹਾਂ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦੀ ਗੱਲ ਵੀ ਕਹੀ ਹੈ। ਦਰਅਸਲ ਉਨ੍ਹਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ‘ਚ ਉਨ੍ਹਾਂ ਨੂੰ ਟੈਕਸੀ ਦੀ ਪਿਛਲੀ ਸੀਟ ‘ਤੇ ਬਿਨ੍ਹਾਂ ਸੀਟ ਬੈਲਟ ਲਾਏ ਸਫਰ ਕਰਦਿਆਂ ਦੇਖਿਆ ਗਿਆ ਸੀ। ਹੁਣ ਉਨ੍ਹਾਂ ਮੁਆਫੀ ਮੰਗਦਿਆਂ ਅਜਿਹੀ ਅਣਗਹਿਲੀ ਕਦੇ ਵੀ ਨਾ ਕਰਨ ਦੀ ਗੱਲ ਆਖੀ ਹੈ।

Likes:
0 0
Views:
26
Article Categories:
New Zeland News

Leave a Reply

Your email address will not be published. Required fields are marked *