[gtranslate]

ਗ੍ਰੀਸ ‘ਚ ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਹੋਈ ਹਾਦਸੇ ਦਾ ਸ਼ਿਕਾਰ, 13 ਲੋਕਾਂ ਦੀ ਮੌਤ

greece migrant boat accident

ਸ਼ੁੱਕਰਵਾਰ ਦੇਰ ਰਾਤ ਏਜੀਅਨ ਸਾਗਰ ਵਿੱਚ ਸ਼ਰਨਾਰਥੀਆਂ ਦੀ ਇੱਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਨਾਲ ਯੂਨਾਨ ਦੇ ਜਲ ਖੇਤਰ ਵਿੱਚ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀਆਂ ਕਿਸ਼ਤੀਆਂ ਨਾਲ ਜੁੜੇ ਤਿੰਨ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 27 ਹੋ ਗਈ ਹੈ। ਸਮੁੰਦਰੀ ਰੱਖਿਅਕ ਬੱਲ ਨੇ ਕਿਹਾ ਕਿ ਮੱਧ ਏਜੀਅਨ ਦੇ ਪਾਰੋਸ ਟਾਪੂ ਤੋਂ ਲਗਭਗ ਅੱਠ ਕਿਲੋਮੀਟਰ ਦੂਰ ਸ਼ੁੱਕਰਵਾਰ ਦੇਰ ਰਾਤ ਕਿਸ਼ਤੀ ਪਲਟਣ ਤੋਂ ਬਾਅਦ 62 ਲੋਕਾਂ ਨੂੰ ਬਚਾ ਲਿਆ ਗਿਆ ਹੈ।

ਹਾਦਸੇ ਤੋਂ ਬਾਅਦ ਬਚੇ ਲੋਕਾਂ ਨੇ ਸਮੁੰਦਰੀ ਰੱਖਿਅਕ ਬੱਲ ਨੂੰ ਦੱਸਿਆ ਕਿ ਜਹਾਜ਼ ‘ਤੇ ਲਗਭਗ 80 ਲੋਕ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਤੱਟ ਰੱਖਿਅਕਾਂ ਦੀਆਂ ਪੰਜ ਕਿਸ਼ਤੀਆਂ, ਨੌਂ ਨਿੱਜੀ ਜਹਾਜ਼ਾਂ, ਇਕ ਹੈਲੀਕਾਪਟਰ, ਇੱਕ ਫੌਜੀ ਜਹਾਜ਼ ਅਤੇ ਸਮੁੰਦਰੀ ਰੱਖਿਅਕ ਬੱਲ ਦੇ ਗੋਤਾਖੋਰਾਂ ਨੇ ਰਾਤ ਭਰ ਬਚਾਅ ਕਾਰਜ ਵਿੱਚ ਹਿੱਸਾ ਲਿਆ ਸੀ। ਇਸ ਤੋਂ ਪਹਿਲਾਂ ਵੀਰਵਾਰ ਨੂੰ, 11 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ ਜਦੋਂ ਐਂਟੀਕਿਥੇਰਾ ਟਾਪੂ ਦੇ ਨੇੜੇ ਏਥਨਜ਼ ਤੋਂ ਲਗਭਗ 235 ਕਿਲੋਮੀਟਰ (145 ਮੀਲ) ਦੱਖਣ ਵਿੱਚ ਇੱਕ ਚੱਟਾਨ ਟਾਪੂ ਨਾਲ ਇੱਕ ਕਿਸ਼ਤੀ ਦੀ ਟੱਕਰ ਹੋ ਗਈ ਸੀ।

Leave a Reply

Your email address will not be published. Required fields are marked *