ਜੇਕਰ ਤੁਸੀਂ ਨਿਊਜ਼ੀਲੈਂਡ ਵਾਸੀ ਹੋ ਅਤੇ ਅੱਜ ਕੱਲ੍ਹ ਭਾਰਤ ਜਾਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਕੋਲ ਸੈਂਕੜੇ ਡਾਲਰ ਬਚਾਉਣ ਦਾ ਵਧੀਆ ਮੌਕਾ ਹੈ। ਦਰਅਸਲ ਏਅਰ ਨਿਊਜ਼ੀਲੈਂਡ ਨੇ ਅੰਤਰ-ਰਾਸ਼ਟਰੀ ਉਡਾਣਾ ਲਈ ਟਿਕਟਾਂ ਦੀ ਸੇਲ ਲਾਈ ਗਈ ਹੈ ਯਾਨੀ ਪਹਿਲਾਂ ਨਾਲੋਂ ਸੈਂਕੜੇ ਡਾਲਰ ਸਸਤੀਆਂ ਟਿਕਟਾਂ ਵੇਚੀਆਂ ਜਾ ਰਹੀਆਂ ਹਨ। ਇਸ ਸਬੰਧੀ ਤੁਸੀਂ ਜਿਆਦਾ ਜਾਣਕਾਰੀ ਏਅਰਲਾਈਨ ਦੇ ਪੇਜ ਤੋਂ ਲੈ ਸਕਦੇ ਹੋ ਜਿੱਥੇ ਕਈ ਅੰਤਰ-ਰਾਸ਼ਟਰੀ ਰੂਟਾਂ ਲਈ ਟਿਕਟਾਂ ਦੀ ਸੇਲ ਚੱਲ ਰਹੀ ਹੈ। ਇੱਕ ਅਹਿਮ ਗੱਲ ਇਹ ਵੀ ਹੈ ਕਿ ਇਹ ਸੇਲ ਛੇਤੀ ਹੀ ਖ਼ਤਮ ਹੋਣ ਵਾਲੀ ਹੈ।
