ਨਿਊਜ਼ੀਲੈਂਡ ਵਿੱਚ ਬੀਤੇ ਹਫਤੇ ਦੇ ਅਖੀਰ ਵਿੱਚ ਇੱਕ ਵਾਰ ਫਿਰ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਹੈ। Wild ਮੌਸਮ ਕਾਰਨ ਨਿਊਜ਼ੀਲੈਂਡ ਦੇ ਕਈ ਹਿੱਸੇ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ। ਖਰਾਬ ਮੌਸਮ ਦੇ ਕਾਰਨ Buller ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ, ਜਦਕਿ ਸੈਂਕੜੇ ਵਸਨੀਕ ਆਪਣੇ ਘਰ ਖਾਲੀ ਕਰਨ ਲਈ ਮਜਬੂਰ ਹੋਏ ਸਨ। ਹਾਲਾਂਕਿ ਹਲਾਤ ਅਜੇ ਵੀ ਖਰਾਬ ਹੀ ਹਨ। ਪਰ ਇਸ ਦੌਰਾਨ ਹੁਣ ਹਫਤੇ ਦੇ ਅੰਤ ਵਿੱਚ ਆਏ ਹੜ੍ਹ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਲਈ ਨਿਊਜ਼ੀਲੈਂਡ ਸਰਕਾਰ ਨੇ $600,000 ਦਾ ਐਲਾਨ ਕੀਤਾ ਹੈ। ਹੜ੍ਹ ਦੇ ਨਾਲ ਦਰਿਆ ਦੇ ਪਾਣੀ ਦਾ ਉੱਚ ਪੱਧਰ, ਦਰੱਖਤ ਡਿੱਗਣ ਅਤੇ ਤਿਲਕਣ ਹੋਣ ਕਾਰਨ ਦੱਖਣੀ ਆਈਲੈਂਡ ਦੇ ਆਸ ਪਾਸ ਦੀ ਯਾਤਰਾ ਨੂੰ ਵੱਡੇ ਪੱਧਰ ‘ਤੇ ਰੋਕ ਦਿੱਤਾ ਗਿਆ ਹੈ, ਜਦਕਿ ਹੜ੍ਹ ਦੇ ਕਾਰਨ ਰਸਤੇ ਬੰਦ ਹੋਣ ਤੋਂ ਬਾਅਦ ਕਈ ਕਸਬੇ ਕੱਟੇ ਗਏ ਸਨ।
ਖਰਾਬ ਮੌਸਮ ਦੌਰਾਨ 200 ਤੋਂ ਵੱਧ ਸੰਪਤੀਆਂ ਨੂੰ ਨੁਕਸਾਨ ਪਹੁੰਚਣ ਤੋਂ ਬਾਅਦ ਕੱਲ ਦੁਪਹਿਰ Marlborough ਨੇ ਵੀ ਸਥਾਨਕ ਐਮਰਜੈਂਸੀ ਦਾ ਐਲਾਨ ਕੀਤਾ ਹੈ। Marlborough ਦੀ ਸਪਰਿੰਗ ਕ੍ਰੀਕ, Lower Wairau ਅਤੇ Tuamarina ਵਿੱਚ ਰਹਿਣ ਵਾਲੇ ਲੱਗਭਗ 900 ਵਸਨੀਕਾਂ ਨੂੰ ਕੱਲ੍ਹ ਪਾਣੀ ਰੋਕਣ ਲਈ ਬਣਾਏ ਗਏ ਕਿਨਾਰਿਆਂ ਦੇ ਟੁੱਟਣ ਤੋਂ ਬਾਅਦ ਬਾਹਰ ਕੱਢਿਆ ਗਿਆ ਸੀ। ਪ੍ਰਭਾਵਿਤ ਵਸਨੀਕਾਂ ਨੂੰ ਅੱਜ ਦੁਪਹਿਰ ਤੋਂ ਆਪਣੇ ਘਰਾਂ ਨੂੰ ਵਾਪਿਸ ਜਾਣ ਦੀ ਆਗਿਆ ਦਿੱਤੀ ਗਈ ਸੀ। ਕਾਰਜਕਾਰੀ ਐਮਰਜੈਂਸੀ ਪ੍ਰਬੰਧਨ ਮੰਤਰੀ ਕ੍ਰਿਸ ਫਾਫੋਈ ਅਤੇ ਖੇਤੀਬਾੜੀ ਮੰਤਰੀ Damien O’Connor ਨੇ ਸੋਮਵਾਰ ਦੁਪਹਿਰ ਨੂੰ ਮੌਸਮ ਕਾਰਨ ਸਖ਼ਤ ਤੌਰ ‘ਤੇ ਪ੍ਰਭਾਵਿਤ ਹੋਏ Buller ਜ਼ਿਲ੍ਹੇ ਵਿੱਚ ਹੜ੍ਹਾਂ ਦੇ ਨੁਕਸਾਨ ਅਤੇ ਸਥਾਨਕ ਕੋਸ਼ਿਸ਼ਾਂ ਦਾ ਜਾਇਜ਼ਾ ਲਿਆ ਹੈ।
ਫਾਫੋਈ ਅਤੇ O’Connor ਨੇ ਅੱਜ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਫੰਡਿੰਗ ਵਿੱਚ Buller Mayoral ਰਿਲੀਫ ਫੰਡ ਵਿੱਚ $300,000 ਦਾ ਇੱਕ ਮੁੱਢਲਾ ਯੋਗਦਾਨ ਅਤੇ Marlborough ਦੇ ਲਈ ਇਸੇ ਤਰਾਂ ਦੇ ਫੰਡ ਵਿੱਚ ਹੋਰ $100,000 ਦਾ ਯੋਗਦਾਨ ਸ਼ਾਮਿਲ ਹੈ। ਪ੍ਰਾਇਮਰੀ ਉਦਯੋਗ ਮੰਤਰਾਲੇ (ਐਮਪੀਆਈ) ਨੇ ਇੱਕ ਮੱਧਮ ਪੱਧਰ ਦੀ ਘਟਨਾ ਦੇ ਰੂਪ ਵਿੱਚ ਇਸ ਘਟਨਾ ਨੂੰ ਸ਼੍ਰੇਣੀਬੱਧ ਕੀਤਾ ਹੈ, ਜਿਸ ਨਾਲ ਪੱਛਮੀ ਤੱਟ ਅਤੇ Marlborough ਖੇਤਰਾਂ ਵਿੱਚ ਹੜ੍ਹ ਨਾਲ ਪ੍ਰਭਾਵਿਤ ਕਿਸਾਨਾਂ ਅਤੇ ਉਤਪਾਦਕਾਂ ਲਈ $200,000 ਡਾਲਰ ਦਾ ਹੋਰ ਤਾਲਾ ਖੁੱਲ੍ਹਿਆ ਗਿਆ ਹੈ।