ਡਰਾਈਵਿੰਗ ਲਾਇਸੈਂਸ ਟੈਸਟ ਨੂੰ ਲੈ ਕੇ ਨਿਊਜ਼ੀਲੈਂਡ ਸਰਕਾਰ ਨੇ ਵੱਡਾ ਬਦਲਾਅ ਕਰ ਦਿੱਤਾ ਹੈ। ਦਰਅਸਲ ਸਰਕਾਰ ਨੇ ਅਣਗਿਣਤ ਮੁਫਤ ਡਰਾਈਵਿੰਗ ਟੈਸਟ ਦਾ ਨਿਯਮ ਖ਼ਤਮ ਕਰ ਦਿੱਤਾ ਹੈ। ਹੁਣ 8 ਜੁਲਾਈ ਤੋਂ ਇੱਕ ਵਾਰ ਫੀਸ ਦੇਣ ਤੋਂ ਬਾਅਦ ਜੇ ਕਲਾਸ ਵਨ ਦਾ ਥਿਊਰੀ/ ਪ੍ਰੈਕਟੀਕਲ ਟੈਸਟ ਕਲੀਅਰ ਨਹੀਂ ਹੁੰਦਾ ਤਾਂ ਦੁਬਾਰਾ ਸਿਰਫ ਇੱਕ ਵਾਰ ਮੁਫਤ ਮੌਕਾ ਮਿਲੇਗਾ ਤੇ ਉਸ ਤੋਂ ਬਾਅਦ ਦੁਬਾਰਾ ਫੀਸ ਭਰਨੀ ਪਏਗੀ। ਦੱਸ ਦੇਈਏ ਡਰਾਈਵਿੰਗ ਲਾਇਸੈਂਸ ਬਨਵਾਉਣ ਵਾਲਿਆਂ ਲਈ ਵੇਟਿੰਗ ਮਹੀਨਿਆਂ ਬੱਧੀ ਲੰਬੀ ਹੋ ਗਈ ਸੀ ਇਸੇ ਕਾਰਨ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਹੈ। ਟਰਾਂਸਪੋਰਟ ਮੰਤਰੀ ਸਿਮਓਨ ਬ੍ਰਾਊਨ ਨੇ ਕਿਹਾ ਕਿ ਦੇਰੀ “ਅਸਵੀਕਾਰਨਯੋਗ” ਸੀ ਅਤੇ ਕਿਹਾ ਕਿ “ਸੰਤੁਲਿਤ ਪਹੁੰਚ” ਵੱਲ ਤਬਦੀਲੀ ਕੀਤੀ ਜਾਵੇਗੀ।
