ਹਾਊਸਿੰਗ ਮੰਤਰੀ ਮੇਗਨ ਵੁਡਸ ਨੇ ਸ਼ੁੱਕਰਵਾਰ ਨੂੰ ਰੋਟੋਰੂਆ ਵਿੱਚ 42 ਜਨਤਕ ਘਰ ਖੋਲ੍ਹੇ ਹਨ, ਸਰਕਾਰ ਨੇ ਕਿਹਾ ਹੈ ਕਿ “ਰੋਟੋਰੂਆ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਜਨਤਕ ਰਿਹਾਇਸ਼ੀ ਵਿਕਾਸ ਪੂਰਾ ਹੋਇਆ ਹੈ”। ਜ਼ਿਕਰਯੋਗ ਹੈ ਕਿ ਇਹ ਰਿਹਾਇਸ਼ੀ ਚੁਣੌਤੀਆਂ ਨਾਲ ਗ੍ਰਸਤ ਸ਼ਹਿਰ ਹੈ, ਪਿਛਲੇ ਸਾਲ ਪੇਸ਼ ਕੀਤੀ ਰੋਟੋਰੂਆ ਲੇਕਸ ਕਾਉਂਸਿਲ ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਇਸਦੀ 1500 ਘਰਾਂ ਦੀ ਮੰਗ ਹੈ ਅਤੇ ਇਹ ਘਾਟ 2050 ਤੱਕ ਵੱਧ ਕੇ ਲਗਭਗ 4000 ਤੱਕ ਪਹੁੰਚ ਜਾਵੇਗੀ। ਮੋਟਲਾਂ ਵਿੱਚ ਐਮਰਜੈਂਸੀ ਰਿਹਾਇਸ਼ ਵੀ ਕਸਬੇ ਵਿੱਚ ਇੱਕ ਵਿਵਾਦਪੂਰਨ ਵਿਸ਼ਾ ਸਾਬਿਤ ਹੋਈ ਹੈ। ਨਵੇਂ ਘਰਾਂ ਦੇ ਨਿਰਮਾਣ ਵਿੱਚ ਆਫਸਾਈਟ ਨਿਰਮਾਣ ਦੀ ਵਰਤੋਂ ਸ਼ਾਮਿਲ ਸੀ, ਜਿਸ ਬਾਰੇ ਵੁਡਸ ਨੇ ਕਿਹਾ ਕਿ ਉਨ੍ਹਾਂ ਦੀ ਡਿਲਿਵਰੀ ਵਿੱਚ ਤੇਜ਼ੀ ਆਈ, ਜਿਸ ਵਿੱਚ ਲਗਭਗ 18 ਮਹੀਨੇ ਲੱਗ ਗਏ। ਕਾਇੰਗਾ ਓਰਾ ਨੇ 2021 ਦੇ ਅਖੀਰ ਵਿੱਚ ਜ਼ਮੀਨ ਖਰੀਦੀ ਸੀ। ਵੁਡਸ ਨੇ ਕਿਹਾ ਕਿ ਅੱਜ 42 ਜਨਤਕ ਘਰਾਂ ਦਾ ਉਦਘਾਟਨ ਸਮਝੌਤੇ ਵਿੱਚ ਸਰਕਾਰ ਦੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਦਾ ਹੈ।
