ਨਿਊਜ਼ੀਲੈਂਡ ਸਰਕਾਰ ਨੇ ਚੱਕਰਵਾਤ ਦੀ ਮਾਰ ਹੇਠ ਆਏ ਕਿਸਾਨਾਂ ਅਤੇ ਉਤਪਾਦਕਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਖੇਤੀਬਾੜੀ ਮੰਤਰੀ ਡੈਮੀਅਨ ਓ’ਕੋਨਰ ਨੇ ਚੱਕਰਵਾਤ ਗੈਬਰੀਅਲ ਤੋਂ ਰਿਕਵਰੀ ਸ਼ੁਰੂ ਹੋਣ ‘ਤੇ ਕਿਸਾਨਾਂ, ਉਤਪਾਦਕਾਂ, ਜਾਬੂਆ ਮਾਓਰੀ ਮਾਲਕਾਂ ਅਤੇ ਪੇਂਡੂ ਭਾਈਚਾਰਿਆਂ ਲਈ ਸਹਾਇਤਾ ਪੈਕੇਜ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਉੱਤਰੀ ਟਾਪੂ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਤੂਫ਼ਾਨ ਨੇ ਭਿਆਨਕ ਤਬਾਹੀ ਮਚਾਈ ਹੈ, ਕੁੱਝ ਸੜਕੀ ਨੈਟਵਰਕ, ਫਸਲਾਂ ਅਤੇ ਜ਼ਮੀਨ ਨੂੰ ਵਿਗਾੜਿਆ ਅਤੇ ਨਸ਼ਟ ਕਰ ਦਿੱਤਾ ਹੈ।
ਓ’ਕੋਨਰ ਨੇ ਕਿਹਾ ਕਿ ਇਸ ਤੂਫ਼ਾਨ ਕਾਰਨ ਖੇਤੀਬਾੜੀ ਅਤੇ ਦੁੱਧ ਦਾ ਕਾਰੋਬਾਰ ਵੀ ਕਾਫੀ ਪ੍ਰਭਾਵਿਤ ਹੋਇਆ ਹੈ। ਇਸ ਕਾਰਨ ਅਸੀਂ ਪੇਂਡੂ ਖੇਤਰ ਦੀ ਮਦਦ ਲਈ ਸ਼ੁਰੂਆਤੀ ਫੰਡਿੰਗ ਨਾਲ $4 ਮਿਲੀਅਨ ਦੇ ਪੈਕੇਜ ਦਾ ਐਲਾਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਲਈ ਇਹ ਮੁਸ਼ਕਿਲ ਸਮਾਂ ਹੈ, ਹਜ਼ਾਰਾਂ ਲੋਕਾਂ ਦੇ ਘਰ ਅਤੇ ਕਾਰੋਬਾਰ ਇਸ ਵੱਡੇ ਪੱਧਰ ‘ਤੇ ਪ੍ਰਤੀਕੂਲ ਘਟਨਾ ਨਾਲ ਪ੍ਰਭਾਵਿਤ ਹੋਏ ਹਨ। ਇਸ ਦੌਰਾਨ ਸਰਕਾਰ ਸਹਾਇਤਾ ਪ੍ਰਦਾਨ ਕਰਨ ਲਈ ਅੱਗੇ ਹੈ।
ਉਨ੍ਹਾਂ ਅੱਗੇ ਕਿਹਾ ਕਿ, “ਮੈਂ ਉਮੀਦ ਕਰਦਾ ਹਾਂ ਕਿ ਉੱਤਰੀ ਟਾਪੂ ਵਿੱਚ ਚੱਕਰਵਾਤ ਗੈਬਰੀਏਲ ਦੁਆਰਾ ਹੋਏ ਨੁਕਸਾਨ ਦਾ ਪੂਰਾ ਅਤੇ ਸੰਪੂਰਨ ਮੁਲਾਂਕਣ ਪੂਰਾ ਹੋਣ ਤੋਂ ਬਾਅਦ ਅਸੀਂ ਹੋਰ ਸਹਾਇਤਾ ਪ੍ਰਦਾਨ ਕਰਾਂਗੇ। ਇਸ ਤਬਾਹੀ ਵਿੱਚ ਹੜ੍ਹਾਂ ਨਾਲ ਭਰੇ ਖੇਤ ਅਤੇ ਬਾਗ, ਸੜਕਾਂ ਅਤੇ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ, ਅਤੇ isolated ਭਾਈਚਾਰੇ ਸ਼ਾਮਿਲ ਹਨ।”