ਪੰਜਾਬ ਸਰਕਾਰ ਨੇ ਗਰਮੀਆਂ ਦੇ ਮੌਸਮ ਦੌਰਾਨ ਬਿਜਲੀ ਦੀ ਸੰਭਾਵਿਤ ਕਮੀ ਨਾਲ ਨਜਿੱਠਣ ਲਈ ਮੰਗਲਵਾਰ ਤੋਂ ਆਪਣੇ ਦਫਤਰਾਂ ਦਾ ਸਮਾਂ ਬਦਲ ਦਿੱਤਾ ਹੈ। ਮੰਗਲਵਾਰ ਤੋਂ ਸਰਕਾਰੀ ਦਫ਼ਤਰ ਸਵੇਰੇ 7.30 ਵਜੇ ਖੁੱਲ੍ਹੇ ਹਨ। ਇਸ ਦੌਰਾਨ ਸੀਐਮ ਭਗਵੰਤ ਮਾਨ ਵੀ ਸਮੇਂ ਸਿਰ ਆਪਣੇ ਦਫ਼ਤਰ ਪੁੱਜੇ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਬਹੁਤ ਜ਼ਿਆਦਾ ਪੈਣ ਵਾਲੀ ਹੈ। ਮੌਸਮ ਵਿਭਾਗ ਨੇ ਤਿੰਨ ਮਹੀਨਿਆਂ ਲਈ ਇਹ ਭਵਿੱਖਬਾਣੀ ਪ੍ਰਗਟਾਈ ਹੈ। ਦਫਤਰੀ ਸਮੇਂ ‘ਚ ਬਦਲਾਅ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਲੋਕ ਸਵੇਰੇ ਆਪਣੇ ਕੰਮ ਆਸਾਨੀ ਨਾਲ ਕਰਵਾ ਸਕਣਗੇ। 21 ਜੂਨ ਤੋਂ ਦਿਨ ਲੰਬੇ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੋਲੇ ਦੀ ਕੋਈ ਕਮੀ ਨਹੀਂ ਹੈ। ਪੰਜਾਬ ਵਿੱਚ 35 ਦਿਨਾਂ ਤੋਂ ਕੋਲਾ ਅਗੇਤਾ ਪਿਆ ਹੈ। ਜੇਕਰ ਗਰਮੀ ਵਧਦੀ ਹੈ ਤਾਂ ਇਹ ਫੈਸਲਾ 15 ਜੁਲਾਈ ਤੋਂ ਅੱਗੇ ਵੀ ਵਧਾਇਆ ਜਾ ਸਕਦਾ ਹੈ।
ਸਵੇਰੇ 7:30 ਵਜੇ ਸਰਕਾਰੀ ਦਫ਼ਤਰ ਖੋਲ੍ਹਣ ਦਾ ਸਾਡਾ ਮਕਸਦ ਇਹ ਹੈ ਕਿ ਸਵੇਰੇ ਠੰਡੇ -ਠੰਡੇ ਲੋਕ ਆਪਣੇ ਕੰਮ ਕਾਜ ਖ਼ਤਮ ਕਰਕੇ ਦੁਪਹਿਰ 2 ਵਜੇ ਤੋਂ ਬਾਅਦ ਘਰੇਲੂ ਜ਼ਿੰਦਗੀ ‘ਚ ਆਪਣੇ ਹੋਰ ਕੰਮ ਕਰ ਲੈਣ…ਲੋਕਾਂ ਤੇ ਮੁਲਾਜ਼ਮਾਂ ਦੀ ਸਲਾਹ ਨਾਲ ਹੀ ਇਹ ਫ਼ੈਸਲਾ ਲਿਆ ਗਿਆ ਹੈ.. pic.twitter.com/ayZ9mxh5A4
— Bhagwant Mann (@BhagwantMann) May 2, 2023