[gtranslate]

ਔਫਸ਼ੋਰ ਸਟੱਕ ਪੋਸਟ ਸਟੱਡੀ ਵਰਕ ਵੀਜਾ ਹੋਲਡਰਜ ਲਈ PM ਜੈਸਿੰਡਾ ਆਰਡਰਨ ਸਰਕਾਰ ਨੇ ਕੀਤਾ ਆਹ ਵੱਡਾ ਐਲਾਨ

ਨਿਊਜ਼ੀਲੈਂਡ ਸਰਕਾਰ ਦੇ ਵੱਲੋਂ ਸੋਮਵਾਰ ਨੂੰ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਤੇ ਫੈਸਲਾ ਵੀ ਅਜਿਹਾ ਜਿਸ ਦੀ ਸੈਂਕੜੇ ਲੋਕਾਂ ਦੇ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ। ਦਰਅਸਲ ਸਰਕਾਰ ਨੇ ਹੁਣ ਨਰਸਾਂ, ਮਾਹਿਰ ਡਾਕਟਰਾਂ ਅਤੇ ਮਿਡਵਾਈਵਜ਼ ਨੂੰ ਤੁਰੰਤ ਨਿਵਾਸ ਦੀ ਆਗਿਆ ਦਿੰਦੇ ਹੋਏ ਆਪਣੀਆਂ ਇਮੀਗ੍ਰੇਸ਼ਨ ਸੈਟਿੰਗਾਂ ਵਿੱਚ ਇੱਕ ਵੱਡੀ ਤਬਦੀਲੀ ਦਾ ਐਲਾਨ ਕੀਤਾ ਹੈ। ਇਸ ਦੇ ਨਾਲ-ਨਾਲ ਸਰਕਾਰ ਨੇ ਕੋਵਿਡ ਕਰਕੇ 1800 ਦੇ ਕਰੀਬ ਔਫਸ਼ੋਰ ਸਟੱਕ ਪੋਸਟ ਸਟੱਡੀ ਵਰਕ ਵੀਜਾ ਹੋਲਡਰਜ ਨੂੰ ਇੱਕ ਸਾਲ ਦਾ ਓਪਨ ਵਰਕ ਪਰਮਿਟ ਦੇਣ ਦਾ ਕੀਤਾ ਐਲਾਨ । ਰਿਪੋਰਟਾਂ ਮੁਤਾਬਿਕ ਪੋਸਟ ਸਟੱਡੀ ਵਰਕ ਵੀਜ਼ਾ ਦੇ ਲਗਭਗ 1,800 ਪਿਛਲੇ ਧਾਰਕਾਂ ਲਈ 12-ਮਹੀਨੇ ਦਾ ਓਪਨ ਵਰਕ ਵੀਜ਼ਾ ਪ੍ਰਦਾਨ ਕਰਨ ਦਾ ਐਲਾਨ ਕੀਤਾ ਗਿਆ ਹੈ ਜੋ ਕੋਵਿਡ-19 ਮਹਾਂਮਾਰੀ ਦੌਰਾਨ 2020-21 ਵਿੱਚ ਬਾਰਡਰ ਬੰਦ ਹੋਣ ਕਾਰਨ ਖੁੰਝ ਗਏ ਸਨ।

ਬਾਰਡਰ ਓਪਨ ਹੋਣ ਤੋਂ ਬਾਅਦ ਹੁਣ ਤੱਕ ਵਿਦੇਸ਼ ਤੋਂ 94000 ਵਰਕ ਪਰਮਿਟ ਤੇ 40000 ਵਰਕਰ ਹੋਲੀਡੇ ਵੀਜੇ ਹੋਏ ਜਾਰੀ । ਨਰਸਾਂ , ਡਾਕਟਰਾਂ ਅਤੇ ਮਿਡਵਾਈਵਜ ਨੂੰ ਵੀ ਹੁਣ ਮਿਲੇਗੀ ਨਿਊਜੀਲੈਂਡ ਦੀ ਸਿੱਧੀ PR Green List ਵਿੱਚ ਦਸ ਹੋਰ ਕਿੱਤੇ ਕੀਤੇ ਸ਼ਾਮਿਲ ਟਰਾਂਸਪੋਰਟ ਦੇ ਸੈਕਟਰ ਦੀ ਘਾਟ ਪੂਰੀ ਕਰਨ ਲਈ ਵਿਦੇਸ਼ ਤੋਂ ਬੱਸ ਅਤੇ ਟਰੱਕ ਡਰਾਈਵਰਜ ਨੂੰ ਵੀ ਟੈਂਪਰੇਰੀ ਰੈਂਜੀਡੈਂਸ ਵੀਜਾ ਮਿਲੇਗਾ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਇਮੀਗ੍ਰੇਸ਼ਨ ਮੰਤਰੀ ਮਾਈਕਲ ਵੁੱਡ ਨੇ 2022 ਦੀ ਅੰਤਮ ਪੋਸਟ-ਕੈਬਨਿਟ ਪ੍ਰੈਸ ਬ੍ਰੀਫਿੰਗ ਵਿੱਚ ਇਹ ਐਲਾਨ ਕੀਤਾ ਹੈ।ਇਹ ਤਬਦੀਲੀਆਂ ਫਾਸਟ-ਟਰੈਕ ਰੈਜ਼ੀਡੈਂਸੀ ਨੀਤੀ ਬਾਰੇ ਮਹੀਨਿਆਂ ਦੀ ਆਲੋਚਨਾ ਤੋਂ ਬਾਅਦ ਆਈਆਂ ਹਨ।

Leave a Reply

Your email address will not be published. Required fields are marked *