ਨਿਊਜ਼ੀਲੈਂਡ ਸਰਕਾਰ ਨੇ ਐਲਾਨ ਕੀਤਾ ਹੈ ਕਿ 1 ਅਪ੍ਰੈਲ ਤੋਂ ਬਾਲਗ ਦੀ ਘੱਟੋ-ਘੱਟ ਉਜਰਤ (ਤਨਖਾਹ) 2% ਵੱਧ ਕੇ 23.15 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ। ਵਰਤਮਾਨ ਵਿੱਚ ਇਹ $22.70 ਪ੍ਰਤੀ ਘੰਟਾ ਹੈ। ਵਰਕਪਲੇਸ ਰਿਲੇਸ਼ਨਜ਼ ਅਤੇ ਸੇਫਟੀ ਮੰਤਰੀ ਬਰੂਕ ਵੈਨ ਵੇਲਡਨ ਨੇ ਕਿਹਾ ਕਿ ਸਰਕਾਰ “ਸਾਡੇ ਸਭ ਤੋਂ ਘੱਟ ਤਨਖਾਹ ਵਾਲੇ ਕਾਮਿਆਂ ਦੀ ਆਮਦਨੀ ਦੀ ਸੁਰੱਖਿਆ ਅਤੇ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਵਾਲੀਆਂ ਲੇਬਰ ਮਾਰਕੀਟ ਸੈਟਿੰਗਾਂ ਨੂੰ ਕਾਇਮ ਰੱਖਣ” ਵਿਚਕਾਰ ਸੰਤੁਲਨ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ, “ਪਿਛਲੇ ਸਾਲ ਵਿੱਚ ਆਰਥਿਕ ਸੰਦਰਭ ਵਿੱਚ ਮਹੱਤਵਪੂਰਨ ਤਬਦੀਲੀ ਆਈ ਹੈ।” ਉਨ੍ਹਾਂ ਨੇ ਕਿਹਾ ਕਿ ਵਾਧੇ ਦਾ ਅਸਰ 80,000 ਤੋਂ 145,000 ਕਰਮਚਾਰੀਆਂ ‘ਤੇ ਹੋਵੇਗਾ। ਉੱਥੇ ਹੀ ਇਸ ਦੌਰਾਨ ਟ੍ਰੈਨਿੰਗ ਅਤੇ ਸਟਾਰਟਿੰਗ ਵੇਜ਼ ਵੱਧਕੇ $18.52 ਕਰ ਦਿੱਤੀ ਜਾਏਗੀ।
