ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੇ ਗ੍ਰੀਨ ਐਮਪੀ ਗੋਲਰਿਜ਼ ਗਹਿਰਾਮਨ ਨੇ ਮੰਗਲਵਾਰ ਨੂੰ ਸੰਸਦ ਮੈਂਬਰ ਵੱਜੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਇਹ ਫੈਸਲਾ ਤਿੰਨ ਵੱਖ-ਵੱਖ ਮੌਕਿਆਂ ‘ਤੇ ਦੋ ਵੱਖ-ਵੱਖ ਸਟੋਰਾਂ ਤੋਂ ਚੋਰੀ ਕਰਨ ਦੇ ਲਾਏ ਗਏ ਦੋਸ਼ਾਂ ਤੋਂ ਬਾਅਦ ਲਿਆ ਹੈ। ਪਾਰਟੀ ਦੇ ਸਹਿ-ਨੇਤਾਵਾਂ ਜੇਮਜ਼ ਸ਼ਾਅ ਅਤੇ ਮਾਰਮਾ ਡੇਵਿਡਸਨ ਨੇ ਅੱਜ ਦੁਪਹਿਰ ਤੋਂ ਬਾਅਦ ਗਹਿਰਾਮਨਦੇ ਅਸਤੀਫ਼ੇ ‘ਤੇ ਇੱਕ ਬਿਆਨ ਜਾਰੀ ਕੀਤਾ, ਨਾਲ ਹੀ ਗਹਿਰਾਮਨ ਦੇ ਆਪਣੇ ਇੱਕ ਵੱਖਰੇ ਬਿਆਨ ਦੇ ਵਿੱਚ ਕਿਹਾ ਕਿ ਉਨ੍ਹਾਂ ਨੇ “ਬਹੁਤ ਸਾਰੇ ਲੋਕਾਂ ਨੂੰ ਨਿਰਾਸ਼ ਕੀਤਾ ਹੈ, “I am very sorry.”
“ਗੋਲਰਿਜ਼ ਗਹਿਰਾਮਨ ਛੇ ਸਾਲਾਂ ਤੋਂ ਮਨੁੱਖੀ ਅਧਿਕਾਰਾਂ,ਸੁਤੰਤਰ ਵਿਦੇਸ਼ ਨੀਤੀ ਅਤੇ ਚੋਣ ਸੁਧਾਰਾਂ ਲਈ ਸੰਸਦ ਵਿੱਚ ਮੋਹਰੀ ਆਵਾਜ਼ ਰਹੇ ਹਨ। ਉਸ ਦੀਆਂ ਸਿਆਸੀ ਪ੍ਰਾਪਤੀਆਂ ਮਹੱਤਵਪੂਰਨ ਹਨ। ਦੱਸ ਦੇਈਏ ਗਹਿਰਾਮਨ ਨੇ ਰਾਜਨੀਤੀ ਨੂੰ ਵੀ ਸਦਾ ਲਈ ਅਲਵਿਦਾ ਕਹਿ ਦਿੱਤਾ ਹੈ।