ਅਦਾਲਤ ਸਬੰਧੀ ਦਸਤਾਵੇਜਾਂ ਤੋਂ ਖੁਲਾਸਾ ਹੋਇਆ ਹੈ ਕਿ ਸਾਬਕਾ ਗ੍ਰੀਨ ਸੰਸਦ ਮੈਂਬਰ ਗੋਲਰਿਜ਼ ਗਹਿਰਾਮਨ ‘ਤੇ ਦੋ ਸਟੋਰਾਂ ਤੋਂ ਤੇ ਤਿੰਨ ਵੱਖ-ਵੱਖ ਘਟਨਾਵਾਂ ਦੌਰਾਨ ਲਗਭਗ $ 10,000 ਕੀਮਤ ਦੇ ਕੱਪੜੇ ਚੋਰੀ ਕਰਨ ਦਾ ਦੋਸ਼ ਹੈ। ਦੱਸ ਦੇਈਏ ਗਹਿਰਾਮਨ ਨੇ 16 ਜਨਵਰੀ ਨੂੰ ਸੰਸਦ ਮੈਂਬਰ ਵੱਜੋਂ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਦੁਕਾਨਦਾਰੀ ਦੇ ਇਲਜ਼ਾਮਾਂ ਵਿੱਚ ਵਾਧਾ ਹੋਇਆ ਸੀ। ਇਸ ਮਗਰੋਂ ਅਗਲੇ ਦਿਨ ਹੀ ਪੁਲਿਸ ਨੇ ਸਾਬਕਾ ਗ੍ਰੀਨ ਪਾਰਟੀ ਜਸਟਿਸ ਦੇ ਬੁਲਾਰੇ ‘ਤੇ ਦੁਕਾਨਦਾਰੀ ਦੇ ਦੋ ਦੋਸ਼ ਲਗਾਏ ਸੀ। ਫਿਰ 23 ਜਨਵਰੀ ਨੂੰ ਤੀਜਾ ਦੋਸ਼ ਲਗਾਇਆ ਗਿਆ ਸੀ।
ਆਕਲੈਂਡ ਡਿਸਟ੍ਰਿਕਟ ਕੋਰਟ ਦੇ ਦਸਤਾਵੇਜ਼ ਦਰਸਾਉਂਦੇ ਹਨ ਕਿ ਗਹਿਰਾਮਨ ‘ਤੇ ਪਿਛਲੇ ਸਾਲ 21 ਦਸੰਬਰ ਨੂੰ ਆਕਲੈਂਡ ਦੇ ਪੋਨਸਨਬੀ ਵਿੱਚ ਸਕਾਟੀਜ਼ ਬੁਟੀਕ ਤੋਂ $2060 ਕੀਮਤ ਦੇ ਕੱਪੜੇ ਅਤੇ 23 ਦਸੰਬਰ ਨੂੰ ਉਸੇ ਸਟੋਰ ਤੋਂ $7223 ਕੀਮਤ ਦੇ ਕੱਪੜੇ ਚੋਰੀ ਕਰਨ ਦਾ ਦੋਸ਼ ਹੈ। ਤੀਸਰਾ ਇਲਜ਼ਾਮ ਹੋਰ ਵੀ ਪੁਰਾਣਾ ਹੈ, ਸਾਬਕਾ ਐਮਪੀ ‘ਤੇ 22 ਅਕਤੂਬਰ ਨੂੰ ਵੈਲਿੰਗਟਨ ਵਿੱਚ Cre8iveworx ਤੋਂ $695 ਦੀ ਕੀਮਤ ਵਾਲੇ ਕੱਪੜਿਆਂ ਨੂੰ ਚੋਰੀ ਕਰਨ ਦਾ ਦੋਸ਼ ਹੈ। ਕੁੱਲ ਮਿਲਾ ਕੇ ਕਥਿਤ ਤੌਰ ‘ਤੇ ਸਾਮਾਨ ਦੀ ਕੀਮਤ $9978 ਹੈ। ਸਕੌਟੀਜ਼ ਬੁਟੀਕ ਨਾਲ ਸਬੰਧਤ ਦੋ ਦੋਸ਼ਾਂ ਵਿੱਚ ਹਰੇਕ ਵਿੱਚ ਸੱਤ ਸਾਲ ਦੀ ਕੈਦ ਦੀ ਵੱਧ ਤੋਂ ਵੱਧ ਸਜ਼ਾ ਹੈ, ਜਦੋਂ ਕਿ Cre8iveworx ਚਾਰਜ ਵਿੱਚ ਵੱਧ ਤੋਂ ਵੱਧ ਇੱਕ ਸਾਲ ਦੀ ਕੈਦ ਦੀ ਸਜ਼ਾ ਹੈ। ਗਹਿਰਾਮਨ ਨੇ ਭਲਕੇ ਅਦਾਲਤ ਵਿੱਚ ਪੇਸ਼ ਹੋਣਾ ਸੀ, ਪਰ ਹੁਣ ਤਰੀਕ ਨੂੰ ਇਸ ਮਹੀਨੇ ਦੇ ਅੰਤ ਤੱਕ ਅੱਗੇ ਕਰ ਦਿੱਤਾ ਗਿਆ ਹੈ।