ਚੋਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਸਾਬਕਾ MP ਗੋਲਰਿਜ਼ ਗਹਿਰਾਮਨ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸਾਬਕਾ MP ਨੇ ਕੱਪੜੇ ਚੋਰੀ ਦੇ ਚਾਰ ਦੋਸ਼ ਕਬੂਲ ਕੀਤੇ ਹਨ। ਗ੍ਰੀਨ ਪਾਰਟੀ ਦੀ ਸਾਬਕਾ ਸੰਸਦ ਮੈਂਬਰ ‘ਤੇ ਆਕਲੈਂਡ ਵਿਚ ਤਿੰਨ ਅਤੇ ਵੈਲਿੰਗਟਨ ਵਿੱਚ ਇੱਕ ਸਬੰਧਿਤ ਦੁਕਾਨਾਂ ‘ਚ ਚੋਰੀ ਦੇ ਚਾਰ ਦੋਸ਼ ਲਗਾਏ ਗਏ ਸਨ। ਦੋ ਘਟਨਾਵਾਂ 21 ਅਤੇ 23 ਦਸੰਬਰ, 2023 ਨੂੰ ਪੋਂਸਨਬੀ ਰਿਟੇਲਰ ਸਕਾਟੀਜ਼ ਬੁਟੀਕ ਨਾਲ ਸਬੰਧਿਤ ਹਨ। ਇੱਕ 22 ਅਕਤੂਬਰ, 2023 ਨੂੰ ਵੈਲਿੰਗਟਨ ਰਿਟੇਲਰ Cre8iveworkx ਨਾਲ ਸਬੰਧਿਤ ਹੈ, ਜਦੋਂ ਕਿ ਚੌਥਾ ਪਿਛਲੇ ਮਹੀਨੇ ਦੇ ਅਖੀਰ ਵਿੱਚ, 22 ਦਸੰਬਰ ਨੂੰ ਆਕਲੈਂਡ ਦੇ ਨਿਊਮਾਰਕੀਟ ਵਿੱਚ ਸਟੈਂਡਰਡ ਇਸ਼ੂ ਦਾ ਦੋਸ਼ ਹੈ। ਰਿਪੋਰਟਾਂ ਅਨੁਸਾਰ ਇਸ ਅਪਰਾਧ ਲਈ ਵੱਧ ਤੋਂ ਵੱਧ ਸਜ਼ਾ ਸੱਤ ਸਾਲ ਦੀ ਕੈਦ ਹੋ ਸਕਦੀ ਹੈ। ਦੱਸ ਦੇਈਏ ਕਿ ਚੋਰੀ ਦੇ ਦੋਸ਼ ਲੱਗਣ ਤੋਂ ਬਾਅਦ ਗਹਿਰਾਮਨ ਨੇ ਸੰਸਦ ਮੈਂਬਰ ਵਜੋਂ ਅਸਤੀਫਾ ਦੇ ਦਿੱਤਾ ਸੀ।
