ਸਾਊਥ ਆਈਲੈਂਡ ਦੇ ਰਹਿਣ ਵਾਲੇ ਇੱਕ ਪਿਤਾ ਅਤੇ ਪੁੱਤਰ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪਿਓ ਪੁੱਤ ਨੂੰ ਵਾਇਕਾਟੋ ਦੀ ਨਦੀ ਵਿੱਚੋਂ ਤਲ ਤੋਂ ਇੱਕ 40 ਗ੍ਰਾਮ ਦੀ ਸੋਨੇ ਦੀ ਡਲੀ ਮਿਲੀ ਹੈ, ਜਿਸਦਾ ਮੁੱਲ ਕਰੀਬ $12000 ਤੱਕ ਦੱਸਿਆ ਜਾ ਰਿਹਾ ਹੈ। ਐਂਥਨੀ ਥੋਮ ਤੇ ਉਸਦਾ ਪੁੱਤਰ ਡਿਲਨ ਆਪਣੇ ਮੈਟਲ ਡਿਟੈਕਟਰ ਨਾਲ ਅਕਸਰ ਕੁਝ ਨਾ ਕੁਝ ਲੱਭਦੇ ਰਹਿੰਦੇ ਹਨ। ਪਰ ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਕਿਸੇ ਨੂੰ ਅਜਿਹੀ ਕੋਈ ਕੀਮਤੀ ਚੀਜ਼ ਮਿਲੇ।