ਸ਼ਨੀਵਾਰ ਸਵੇਰੇ ਔਕਲੈਂਡ ਦੇ ਇੱਕ ਵਿਅਸਤ ਮਾਲ ਵਿੱਚ ਇੱਕ ਗਹਿਣਿਆਂ ਦੀ ਦੁਕਾਨ ‘ਤੇ ਲੁੱਟ ਦੀ ਘਟਨਾ ਵਾਪਰਨ ਕਾਰਨ ਦੁਕਾਨਦਾਰਾਂ ‘ਚ ਡਰ ਦਾ ਮਾਹੌਲ ਹੈ। North Shore’s ਦੇ ਗਲੇਨਫੀਲਡ ਮਾਲ ਦੇ ਅੰਦਰ ਮਾਈਕਲ ਹਿੱਲ ਜਵੈਲਰਜ਼ ਤੋਂ ਸਾਹਮਣੇ ਆਈ ਵੀਡੀਓ ਫੁਟੇਜ ਵਿੱਚ ਕਈ ਲੋਕ ਸ਼ੀਸ਼ੇ ਦੀਆਂ ਅਲਮਾਰੀਆਂ ਨੂੰ ਤੋੜਦੇ ਹੋਏ ਦਿਖਾਈ ਦੇ ਰਹੇ ਹਨ। ਸਾਹਮਣੇ ਆਈ ਵੀਡੀਓ ‘ਚ ਮਾਲ ‘ਚ ਮੌਜੂਦ ਲੋਕਾਂ ਦੀਆਂ ਚੀਕਾਂ ਦੀਆਂ ਅਵਾਜ਼ਾਂ ਵੀ ਸੁਣ ਰਹੀਆਂ ਹਨ। ਪੁਲਿਸ ਨੇ ਵੀ ਪੁਸ਼ਟੀ ਕੀਤੀ ਸੀ ਕਿ ਉਹ “ਸ਼ਨੀਵਾਰ ਸਵੇਰੇ ਇੱਕ ਗਲੇਨਫੀਲਡ ਮਾਲ ਵਿੱਚ ਇੱਕ ਭਿਆਨਕ ਲੁੱਟ” ਦਾ ਜਵਾਬ ਦੇ ਰਹੇ ਸਨ। ਲੁੱਟ ਦੀ ਇਹ ਵਾਰਦਾਤ ਸਵੇਰੇ 10 ਵਜੇ ਦੇ ਕਰੀਬ ਵਾਪਰੀ ਸੀ।
