ਆਕਲੈਂਡ ਵਿੱਚ ਇੱਕ ਘਟਨਾ ਦੇ ਬਾਅਦ ਇੱਕ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣ ਤੋਂ ਬਾਅਦ ਪੁਲਿਸ ਆਮ ਲੋਕਾਂ ਤੋਂ ਜਾਣਕਾਰੀ ਮੰਗ ਰਹੀ ਹੈ। ਦਰਅਸਲ ਇੱਕ ਪੁਲਿਸ ਬੁਲਾਰਾ ਇਹ ਸਪਸ਼ਟ ਨਹੀਂ ਕਰ ਸਕਿਆ ਕਿ ਕੀ ਵਾਪਰਿਆ ਹੈ, ਪਰ ਕਿਹਾ ਕਿ ਆਕਲੈਂਡ ਦੇ ਗਲੇਨ ਈਡਨ ਉਪਨਗਰ ਵਿੱਚ ਬ੍ਰੈਂਡਨ ਰੋਡ ‘ਤੇ ਸ਼ਾਮ 6 ਵਜੇ ਦੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਬਿਨਾਂ ਕਿਸੇ ਜਾਨ ਦੇ ਖਤਰੇ ਦੇ ਹਸਪਤਾਲ ਲਿਜਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ “ਪੁਲਿਸ ਅਸਲ ਵਿੱਚ ਕੀ ਵਾਪਰਿਆ ਹੈ ਇਸ ਨੂੰ ਪਤਾ ਕਰਨ ਲਈ ਬਹੁਤ ਸਾਰੀਆਂ ਮੁੱਢਲੀਆਂ ਪੁੱਛਗਿੱਛਾਂ ਕਰ ਰਹੀ ਹੈ, ਅਤੇ ਇਲਾਕੇ ਦੇ ਵਸਨੀਕਾਂ ਸਣੇ ਹੋਰ ਕਿਸੇ ਤੋਂ ਵੀ ਸੁਣਨਾ ਚਾਹੇਗੀ ਜੋ ਘਟਨਾ ਦੇ ਸਮੇਂ ਤੋਂ ਪਹਿਲਾਂ ਅਤੇ ਇਸ ਦੇ ਆਲੇ ਦੁਆਲੇ, ਬ੍ਰੈਂਡਨ ਰੋਡ, ਗਲੇਨ ਈਡਨ ਦੇ ਖੇਤਰ ਵਿੱਚ ਮੌਜੂਦ ਸੀ, ਅਤੇ ਹੋ ਸਕਦਾ ਹੈ ਕਿ ਸ਼ਾਇਦ ਕਿਸੇ ਨੇ ਕੁੱਝ ਵੇਖਿਆ ਹੋਵੇ ਜਾਂ ਕੁੱਝ ਵੀ ਸੁਣਿਆ ਹੋਵੇ ਜੋ ਪੁਲਿਸ ਦੀ ਜਾਂਚ ਵਿੱਚ ਸਹਾਇਤਾ ਕਰ ਸਕਦਾ ਹੈ।” ਉਨ੍ਹਾਂ ਕਿਹਾ ਕਿ ਜਾਣਕਾਰੀ ਵਾਲਾ ਕੋਈ ਵੀ ਵਿਅਕਤੀ ਪੁਲਿਸ ਨੂੰ 105 ‘ਤੇ ਕਾਲ ਕਰ ਸਕਦਾ ਹੈ ਅਤੇ ਘਟਨਾ ਨੰਬਰ P047383918 ਦਾ ਹਵਾਲਾ ਦੇ ਸਕਦਾ ਹੈ। ਲੋਕ Crimestoppers ਨੂੰ ਗੁਪਤ ਰੂਪ ਵਿੱਚ 0800 555 111 ‘ਤੇ ਵੀ ਜਾਣਕਾਰੀ ਦੇ ਸਕਦੇ ਹਨ।